ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਿਛਲੇ ਕਈ ਦਿਨਾਂ ਤੋਂ ਤਨਖ਼ਾਹਾਂ ਨਾ ਮਿਲਣ ਦੇ ਕਾਰਨ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਤਨਖ਼ਾਹਾਂ ਜਲਦ ਮਿਲ ਜਾਣਗੀਆਂ।
ਇਸ ਦਾ ਐਲਾਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਸੀਐਮ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ, ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਅੱਜ ਕੱਲ੍ਹ ਦੇ ਵਿੱਚ ਤਨਖ਼ਾਹ ਮਿਲ ਜਾਵੇਗੀ।
ਉਨ੍ਹਾਂ ਕਿਹਾ ਕਿ, ਕੁੱਝ ਸਿਸਟਮ ਵਿੱਚ ਸਮੱਸਿਆਵਾਂ ਹੋਣ ਦੇ ਕਾਰਨ ਤਨਖ਼ਾਹਾਂ ਦੇਣ ਵਿੱਚ ਦੇਰੀ ਹੋ ਗਈ ਹੈ।
ਸੀਐਮ ਮਾਨ ਨੇ ਕਿਹਾ ਕਿ, ਇਸ ਵਾਰ ਤਾਂ, ਜੀਐਸਟੀ ਵੀ ਵਧਿਆ ਹੈ ਅਤੇ ਸਾਡੀ ਕੋਸਿਸ਼ ਹੈ ਕਿ, ਹਰ ਪੰਜਾਬ ਵਾਸੀ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਸਿੱਖਿਆ ਦੇਈਏ।
ਮਾਨ ਨੇ ਕਿਹਾ ਕਿ, ਅਸੀਂ ਬਹੁਤ ਜਲਦ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਜਾ ਰਹੇ ਹਨ।
ਸੀਐਮ ਮਾਨ ਨੇ ਨਵ-ਨਿਯੁਕਤ ਭਰਤੀ ਹੋਏ ਮੁਲਾਜ਼ਮਾਂ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਡਿਊਟੀ ਕਰਨ ਦੇ ਲਈ ਕਿਹਾ।