ਪੰਜਾਬ ਨੈੱਟਵਰਕ, ਪਟਿਆਲਾ
ਸਰਕਾਰ ਵੱਲੋਂ ਮੁਲਾਜ਼ਮਾਂ ਤੇ ਥੋਪੀ ਨਵੀਂ ਪੈਨਸ਼ਨ ਦੇ ਖ਼ਿਲਾਫ਼ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਾਰੇ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਹਰੇ ਅਤੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾ ਰਹੀ ਹੈ।ਇਸੇ ਕੜੀ ਦੇ ਤਹਿਤ ਜ਼ਿਲ੍ਹਾ ਪਟਿਆਲਾ ਵਿਖੇ 27 ਸਤੰਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਅੱਗੇ ਦੁਪਹਿਰ ਤਿੰਨ ਵਜੇ ਸਰਕਾਰ ਦੇ ਲਾਰਿਆਂ ਦੀ ਪੰਡ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪਟਿਆਲਾ ਦੇ ਕਨਵੀਨਰ ਹਿੰਮਤ ਸਿੰਘ , ਜਨਰਲ ਸਕੱਤਰ ਹਰਪ੍ਰੀਤ ਉੱਪਲ , ਸਰਪ੍ਰਸਤ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਨਹੀਂ ਲਗਾਈ ਜਾ ਰਹੀ ਇਸ ਲਈ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ । ਪੁਰਾਣੀ ਪੈਨਸ਼ਨ ਮੁਲਾਜ਼ਮਾਂ ਲਈ ਬੁਢਾਪੇ ਦੀ ਡੰਗੋਰੀ ਹੈ ਤੇ ਸਰਕਾਰ ਨੇ ਇਹ ਵੀ ਸਾਡੇ ਕੋਲੋਂ ਖੋਹੀ ਹੋਈ ਹੈ ।
ਅਸੀਂ ਉਦੋਂ ਤੱਕ ਸੰਘਰਸ਼ ਕਰਦੇ ਰਹਾਂਗੇ ਜਦੋਂ ਤਕ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਜਾਂਦੀ । ਪਟਿਆਲਾ ਵਿੱਚ ਕੀਤਾ ਜਾ ਰਿਹਾ ਐਕਸ਼ਨ ਵੀ ਸਾਢੇ ਇੱਕ ਸੰਘਰਸ਼ ਦਾ ਹਿੱਸਾ ਹੈ ਤਾਂ ਕਿ ਪੁਰਾਣੀ ਪੈਨਸ਼ਨ ਬਹਾਲ ਹੋ ਸਕੇ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਥੀ ਇਸ ਵਿੱਚ ਸ਼ਾਮਲ ਹੋਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਸਿੰਘ ਹਰਪਾਲਪੁਰ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ , ਰਣਜੀਤ ਮਾਨ , ਹਾਕਮ ਖਨੌਡ਼ਾ ,ਸ਼ਿਵਪ੍ਰੀਤ ਪਟਿਆਲਾ , ਤਲਵਿੰਦਰ ਖਰੌੜ , ਟਹਿਲਵੀਰ ਸਿੰਘ ਪਟਿਆਲਾ ਹਰਵਿੰਦਰ ਸੰਧੂ ,ਜੁਗਪਰਗਟ ਸਿੰਘ, ਭੀਮ ਸਿੰਘ , ਗੁਰਵਿੰਦਰ ਸਿੰਘ , ਸੰਦੀਪ ਸਿੰਗਲਾ ,ਜਸਵਿੰਦਰ ਪਾਲ ਸ਼ਰਮਾ, ਜਸਵੰਤ ਸਿੰਘ ਨਾਭਾ , ਹਰਜੀਤ ਸਿੰਘ ,ਨਿਰਭੈ ਸਿੰਘ ਘਨੌਰ ,ਬਲਜੀਤ ਖੁਰਮੀ, ਹਰਦੀਪ ਸਿੰਘ ਮਜਾਲ ਕਲਾਂ , ਕਰਮਜੀਤ ਸਿੰਘ ਦੇਵੀਨਗਰ , ਅਮਰੀਕ ਸਿੰਘ ਖੇੜੀ ਰਾਜਾ , ਪ੍ਰਦੀਪ ਕੁਮਾਰ ਸਨੌਰ ,ਗੁਰਪ੍ਰੀਤ ਸਿੰਘ ਪਟਿਆਲਾ , ਜਸਵੀਰ ਪਟਿਆਲਾ ਤੇ ਜਗਪ੍ਰੀਤ ਸਿੰਘ ਭਾਟੀਆ ਹਾਜ਼ਰ ਸਨ ।