ਪੰਜਾਬ ਨੈੱਟਵਰਕ, ਚੰਡੀਗੜ੍ਹ-
ਜਿਨ੍ਹਾਂ ਧਰਨਾਕਾਰੀ ਅਧਿਆਪਕਾਂ ਦੇ ਨਾਲ ਮੀਟਿੰਗ ਕਰਨ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਾਂਹ ਕੀਤੀ ਸੀ, ਉਨ੍ਹਾਂ ਧਰਨਾਕਾਰੀ ਅਧਿਆਪਕਾਂ ਨੂੰ ਹੁਣ ਮੰਤਰੀ ਬੈਂਸ ਨੇ ਮੀਟਿੰਗ ਦਾ ਸਮਾਂ ਵੀ ਦੇ ਦਿੱਤਾ ਹੈ।
ਦਰਅਸਲ, ਇੱਕ ਨਿੱਜੀ ਚੈਨਲ ਤੇ ਗੱਲਬਾਤ ਦੌਰਾਨ ਬੈਂਸ ਨੇ ਕਿਹਾ ਸੀ ਕਿ, ਜਿਹੜੇ ਅਧਿਆਪਕ ਧਰਨੇ ਦੇਣਗੇ, ਉਨ੍ਹਾਂ ਦੇ ਨਾਲ ਉਹ ਮੀਟਿੰਗ ਨਹੀਂ ਕਰੇਗਾ।
ਸਿੱਖਿਆ ਮੰਤਰੀ ਦੇ ਇਸ ਬਿਆਨ ਦੀ ਜਿਥੇ ਚਾਰੇ ਪਾਸੇ ਅਲੋਚਨਾ ਹੋਈ, ਉਥੇ ਹੀ ਮੰਤਰੀ ਨੂੰ ਆਪਣਾ ਇਹ ਬਿਆਨ ਵਾਪਸ ਲੈਣ ਦੀ ਵੀ ਗੱਲ ਸ਼ੁਰੂ ਹੋਈ।
ਕਈ ਅਧਿਆਪਕ ਜਥੇਬੰਦੀਆਂ ਨੇ ਮੰਤਰੀ ਦੇ ਇਸ ਬਿਆਨ ਦਾ ਜੰਮ ਕੇ ਵਿਰੋਧ ਵੀ ਕੀਤਾ ਅਤੇ ਹੁਣ ਵੀ ਡੀਟੀਐਫ਼, ਜੀਟੀਯੂ ਅਤੇ ਹੋਰ ਕਈ ਅਧਿਆਪਕ ਜਥੇਬੰਦੀਆਂ ਮੰਤਰੀ ਬੈਂਸ ਦੇ ਬਿਆਨ ਦਾ ਵਿਰੋਧ ਕਰ ਰਹੀਆਂ ਹਨ।
ਅੱਜ ਧਰਨਾਕਾਰੀ ਅਧਿਆਪਕਾਂ ਦੇ ਸੰਘਰਸ਼ ਅੱਗੇ ਸਿੱਖਿਆ ਮੰਤਰੀ ਉਸ ਵੇਲੇ ਝੁਕ ਗਿਆ, ਜਦੋਂ ਮੰਤਰੀ ਨੇ ਖੁਦ ਹੀ ਧਰਨਾਕਾਰੀ ਅਧਿਆਪਕਾਂ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ।
ਅਧਿਆਪਕ ਇਸ ਮੀਟਿੰਗ ਦੇਣ ਦੇ ਸਮੇਂ ਨੂੰ ਆਪਣੀ ਵੱਡੀ ਜਿੱਤ ਮੰਨ ਰਹੇ ਹਨ।
ਦੱਸਣਾ ਬਣਦਾ ਹੈ ਕਿ, 3704 ਟੀਚਰ ਯੂਨੀਅਨ, 2392 ਟੀਚਰ ਯੂਨੀਅਨ ਅਤੇ ਨਵ-ਨਿਯੁਕਤ ਟੀਚਰ ਫਰੰਟ ਦੇ ਆਗੂਆਂ ਦੇ ਨਾਲ ਮੀਟਿੰਗ ਕਰਨ ਦਾ ਸਮਾਂ 29 ਅਕਤੂਬਰ 2022 ਸਿੱਖਿਆ ਮੰਤਰੀ ਦੇ ਵਲੋਂ ਦਿੱਤਾ ਗਿਆ ਹੈ।