ਚੰਡੀਗੜ੍ਹ-
ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ ਪੰਜਾਬ ਯੂਨੀਵਰਸਿਟੀ ਵਿੱਚ 60 ਸਾਲਾਂ ਦੀ ਉਮਰ ਵਿਚ ਅਧਿਆਪਕਾਂ ਦੀ ਸੇਵਾ ਮੁਕਤੀ ਤੇ ਲੱਗੀ ਰੋਕ ਹਟਾ ਦਿੱਤੀ ਹੈ। ਪੀਯੂ ਵਿਚ ਹੁਣ ਅਧਿਆਪਕ 60 ਸਾਲ ਦੀ ਉਮਰ ਵਿਚ ਹੀ ਸੇਵਾਮੁਕਤ ਹੋਣਗੇ, ਨਾ ਕਿ 64 ਸਾਲਾਂ ਦੀ ਉਮਰ ਵਿੱਚ।
ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਹਾਈ ਕੋਰਟ ਦੇ ਇਸ ਹੁਕਮ ’ਤੇ ਉਹ ਸਾਰੇ ਪ੍ਰੋਫੈਸਰਜ਼ ਸੇਵਾ ਮੁਕਤ ਹੋ ਜਾਣਗੇ ਜੋ ਕਿ 60 ਵਰ੍ਹਿਆਂ ਦੀ ਉਮਰ ਪੂਰੀ ਕਰ ਚੁੱਕੇ ਹਨ। ਉਹ ਪਿਛਲੇ ਕਈ ਵਰ੍ਹਿਆਂ ਤੋਂ ਹਾਈ ਕੋਰਟ ਦੀ ਰੋਕ ਕਾਰਨ ਕਾਰਜ ਕਰ ਰਹੇ ਸਨ।
ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਜ਼ ਦੀ ਸੇਵਾ ਮੁਕਤੀ ਉਮਰ 60 ਤੋਂ ਵਧਾ ਕੇ 65 ਵਰ੍ਹੇ ਕੀਤੇ ਜਾਣ ਦੇ ਮਾਮਲੇ ਵਿਚ ਸਿੰਗਲ ਬੈਂਚ ਦੇ ਫ਼ੈਸਲੇ ਵਿਰੁੱਧ ਪ੍ਰੋਫੈਸਰਜ਼ ਨੇ ਅਪੀਲ ਦਾਇਰ ਕੀਤੀ ਸੀ। ਹਾਈ ਕੋਰਟ ਦੇ ਡਬਲ ਬੈਂਚ ਨੇ ਪ੍ਰੋਫੈਸਰਜ਼ ਨੂੰ ਝਟਕਾ ਦਿੰਦੇ ਹੋਏ ਸਿੰਗਲ ਬੈਂਚ ਦੇ ਫ਼ੈਸਲੇ ’ਤੇ ਰੋਕ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਹੈ। ਉਹ ਹੁਕਮ ਬਰਕਰਾਰ ਰਹਿਣਗੇ।