ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ‘ਚ ਸ਼ਰਾਬ ਦੇ ਨਜਾਇਜ਼ ਧੰਦੇ ਨੂੰ ਰੋਕਣ ਲਈ ਜਾਰੀ ਕੀਤੇ ਨਵੇਂ ਹੁਕਮ

349

 

  • ਚੀਮਾ ਵੱਲੋਂ ਆਬਕਾਰੀ ਵਿਭਾਗ ਨੂੰ ਗੈਰ-ਕਾਨੂੰਨੀ ਐਕਸਟਰਾ ਨਿਊਟਰਲ ਅਲਕੋਹਲ ਦੇ ਵਪਾਰ ‘ਤੇ ਮੁਕੰਮਲ ਰੋਕ ਲਗਾਉਣ ਲਈ ਰਾਜ ਵਿਆਪੀ ਮੁਹਿੰਮ ਚਲਾਉਣ ਦੇ ਨਿਰਦੇਸ
  • ਪੰਜਾਬ ਨੂੰ ਸਰਾਬ ਮਾਫੀਆ ਮੁਕਤ ਰਾਜ ਬਣਾਉਣ ਦੀ ਮੁਹਿੰਮ ਨੂੰ ਹੋਰ ਮਜਬੂਤ ਕਰਨ ਲਈ ਕਿਹਾ

ਚੰਡੀਗੜ

ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ 2000 ਲੀਟਰ ਨਾਜਾਇਜ ਐਕਸਟਰਾ ਨਿਊਟ੍ਰਲ ਅਲਕੋਹਲ (ਈ.ਐਨ.ਏ) ਜਬਤ ਕਰਕੇ ਇੱਕ ਵੱਡੀ ਤ੍ਰਾਸਦੀ ਨੂੰ ਟਾਲਣ ਲਈ ਆਬਕਾਰੀ ਵਿਭਾਗ ਨੂੰ ਵਧਾਈ ਦਿੰਦਿਆਂ ਈ.ਐਨ.ਏ ਦੀ ਤਸਕਰੀ ‘ਤੇ ਮੁਕੰਮਲ ਰੋਕ ਲਗਾਉਣ ਲਈ ਰਾਜ ਵਿਆਪੀ ਮੁਹਿੰਮ ਚਲਾਉਣ ਦੇ ਨਿਰਦੇਸ ਦਿੱਤੇ।

ਅੱਜ ਇਥੇ ਆਬਕਾਰੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਨਾਜਾਇਜ਼ ਸਰਾਬ ਖਾਸ ਤੌਰ ‘ਤੇ ਈ.ਐਨ.ਏ ਤਸਕਰੀ ਵਿਰੁੱਧ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇ ਕਿਉਂਕਿ ਇਸ ਨਾਲ ਨਾ ਸਿਰਫ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਦਾ ਹੈ ਬਲਕਿ ਮਨੁੱਖੀ ਸਿਹਤ ‘ਤੇ ਵੀ ਵਿਨਾਸਕਾਰੀ ਪ੍ਰਭਾਵ ਪੈਂਦਾ ਹੈ।

ਚੀਮਾ ਨੇ ਵਿਭਾਗ ਨੂੰ ਜ਼ਿਲਾ ਪ੍ਰਸਾਸਨ ਨਾਲ ਤਾਲਮੇਲ ਕਰਕੇ ਮੀਥੇਨੌਲ ਡੀਲਰਾਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਿਥਾਇਲ ਅਲਕੋਹਲ ਦੀ ਗੈਰ-ਕਾਨੂੰਨੀ ਜਾਂ ਅਣਅਧਿਕਾਰਤ ਵਿਕਰੀ ਨਾ ਹੋਵੇ ਜਿਸ ਤੋਂ ਸ਼ਰਾਬ ਬਣਾਏ ਜਾਣ ਨਾਲ ਵੱਡਾ ਦੁਖਾਂਤ ਵਾਪਰ ਸਕਦਾ ਹੈ।

ਮੀਟਿੰਗ ਦੌਰਾਨ ਵਿੱਤ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਆਬਕਾਰੀ ਵਿਭਾਗ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ 2700 ਛਾਪੇਮਾਰੀਆਂ ਅਤੇ 2998 ਨਾਕਿਆਂ ਦੌਰਾਨ 15131 ਬੋਤਲਾਂ ਪੰਜਾਬ ਮੀਡੀਅਮ ਸਰਾਬ (ਪੀ.ਐਮ.ਐਲ.), 7917 ਬੋਤਲਾਂ ਭਾਰਤ ਵਿੱਚ ਬਣੀ ਵਿਦੇਸੀ ਸਰਾਬ (ਆਈ.ਐਮ.ਐਫ.ਐਲ.), 2596 ਬੋਤਲਾਂ ਬੀਅਰ, ਰੈਡੀ ਟੂ ਡਰਿੰਕ ਸ਼ਰਾਬ ਦੀਆਂ 3795 ਬੋਤਲਾਂ, 724694 ਲੀਟਰ ਲਾਹਣ, 5895 ਲੀਟਰ ਨਜਾਇਜ ਸਰਾਬ ਅਤੇ 784 ਭੱਠੀਆਂ ਬਰਾਮਦ ਕਰਕੇ 320 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 414 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਸਬੰਧਤ ਵਿਅਕਤੀਆਂ ਨੂੰ ਦੋਸੀ ਠਹਿਰਾਏ ਜਾਣ ਦੀ ਦਰ 81.72 ਪ੍ਰਤੀਸਤ ਹੈ।

ਵਿੱਤ ਮੰਤਰੀ ਨੇ ਵਿੱਤੀ ਸਾਲ 2019-20, 2020-21 ਅਤੇ 2021-22 ਲਈ ਆਬਕਾਰੀ ਵਿਭਾਗ ਦੇ ਮਾਲੀਏ ਦੇ ਅੰਕੜਿਆਂ ਦੇ ਖਜਾਨੇ ਨਾਲ ਤਾਲਮੇਲ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਉਨਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਖਜਾਨੇ ਨਾਲ ਮਾਲੀਏ ਦੇ ਅੰਕੜਿਆਂ ਦੇ ਨਾਲੋ-ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਮੇਂ ਸਿਰ ਕਿਸੇ ਵੀ ਧੋਖਾਧੜੀ ਜਾਂ ਜਾਅਲੀ ਮਾਲੀਆ ਪ੍ਰਾਪਤੀ ਦੀ ਜਾਂਚ ਕੀਤੀ ਜਾ ਸਕੇ।

ਉਨਾਂ ਵਿਭਾਗ ਨੂੰ ਇਸ ਸਾਲ ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮਾਲੀਆ ਇਕੱਤਰੀਕਰਨ ਦੀ ਤੁਲਨਾ ਰਿਪੋਰਟ 5 ਸਤੰਬਰ ਤੱਕ ਪੇਸ ਕਰਨ ਦੇ ਵੀ ਨਿਰਦੇਸ ਦਿੱਤੇ। ਇਸ ਸਮੀਖਿਆ ਮੀਟਿੰਗ ਵਿੱਚ ਵਿੱਤ ਕਮਿਸਨਰ (ਕਰ) ਅਜੋਏ ਸਰਮਾ, ਆਬਕਾਰੀ ਕਮਿਸਨਰ ਵਰੁਣ ਰੂਜਮ ਅਤੇ ਰਾਜ ਦੇ ਮੁੱਖ ਦਫਤਰ ਤੇ ਆਬਕਾਰੀ ਜ਼ਿਲਿਆਂ ਤੋਂ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜਰ ਸਨ।

 

LEAVE A REPLY

Please enter your comment!
Please enter your name here