ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਭਵਨ ਵਿੱਚ ਕੈਬਨਿਟ ਸਬ ਕਮੇਟੀ ਨਾਲ NSQF ਅਧਿਆਪਕਾਂ ਦੀ ਮੀਟਿੰਗ ਹੋਈ। ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸਿੱਖਿਆ ਸਕੱਤਰ, AD NSQF ਪੰਜਾਬ ਰਾਜੇਸ਼ ਭਾਰਦਵਾਜ ਤੋਂ ਇਲਾਵਾ ਹੋਰ ਵੀ ਅਫਸਰ ਸਹਿਬਾਨ ਸ਼ਾਮਿਲ ਸਨ। ਮੀਟਿੰਗ ਵਿੱਚ ਮੁੱਖ ਮੰਗਾਂ ਹਰਿਆਣਾ ਤਰਜ ਤੇ ਤਨਖਾਹ ਵਾਧਾ, ਕੰਪਨੀਆਂ ਬਾਹਰ ਕਰਕੇ ਵੋਕੇਸ਼ਨਲ ਅਧਿਆਪਕਾਂ ਨੂੰ ਜੌਬ ਸੁਰੱਖਿਆ ਪ੍ਰਦਾਨ ਕਰਨਾ, ਆਪਣੇ ਘਰ ਤੋਂ ਦੂਰ ਬੈਠੇ ਅਧਿਆਪਕਾਂ ਦੇ ਸੰਬੰਧ ਵਿੱਚ ਟਰਾਂਸਫਰ ਪਾਲਿਸੀ ਬਣਾਉਣ ਲਈ ਜ਼ੋਰ ਦਿੱਤਾ ਗਿਆ।
4.B-Able ਅਤੇ Orion ਕੰਪਨੀ ਦੇ VTs ਦਾ ਨਵੇਂ VTP ਦਾ ਮਸਲਾ ਵੀ ਹੱਲ ਕਰਵਾਇਆ ਗਿਆ। B-Able ਕੰਪਨੀ ਦੀ ਤਿੰਨ ਮਹੀਨਿਆਂ ਵਿਚੋਂ ਇੱਕ ਮਹੀਨੇ ਦੀ ਤਨਖਾਹ ਜਾਰੀ ਹੋ ਚੁੱਕੀ ਹੈ ਬਾਕੀ ਦੋ ਮਹੀਨਿਆਂ ਦੀ Salary ਵੀ ਜਲਦੀ ਜਾਰੀ ਕਰਵਾਈ ਜਾਵੇਗੀ। ਜਿਹਨਾਂ ਕੰਪਨੀਆਂ ਵਲੋਂ ਤਨਖਾਹ ਜਾਰੀ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਉਹਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਰੱਖਿਆ ਗਿਆ ਅਤੇ ਹਰ ਮਹੀਨੇ 5 ਤੋਂ 7 ਤਾਰੀਖ ਤੱਕ ਤਨਖਾਹ ਜਾਰੀ ਕਰਨ ਦਾ ਕਿਹਾ ਗਿਆ।
7. 5% ਇੰਕਰੀਮੈਂਟ ਜਾਰੀ ਕਰਨ ਬਾਰੇ ਜ਼ੋਰ ਪਾਇਆ ਗਿਆ ਅਤੇ ਇਸ ਬਾਰੇ ਵਿਭਾਗੀ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਵਿੱਤ ਵਿਭਾਗ ਚ ECFA ਦੀ ਪੋਸਟ ਖ਼ਾਲੀ ਹੋਣ ਕਾਰਨ ਦੇਰੀ ਹੋ ਰਹੀ ਹੈ, ਇਸ ਬਾਰੇ ਜਲਦੀ ਪੁਖਤਾ ਪ੍ਰਬੰਧ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਹਨਾਂ ਮੰਗਾਂ ਨੂੰ ਪੂਰੇ ਜੋਰ ਨਾਲ ਰੱਖਿਆ ਗਿਆ। ਮੰਤਰੀ ਸਹਿਬਾਨ ਨੇ ਪੂਰੀ ਗੱਲ ਸੁਣਨ ਤੋਂ ਬਾਅਦ ਅਫਸਰਾਂ ਨੂੰ ਹਦਾਇਤ ਦਿੱਤੀ ਕਿ ਜਿੰਨਾ ਜਲਦੀ ਸੰਭਵ ਹੈ ਇਹਨਾਂ ਦੇ ਕੇਸ ਨੂੰ ਸਟੱਡੀ ਕਰਕੇ ਸਾਨੂੰ ਰਿਪੋਰਟ ਕਰੋ ਤਾਂ ਜੋ ਇਹਨਾਂ ਲਈ ਠੋਸ ਨੀਤੀ ਬਣਾਈ ਜਾਵੇ। ਇਸ ਮੌਕੇ ਸਿੱਖਿਆ ਸਕੱਤਰ ਸਹਿਬਾਨ ਨੇ ਕਿਹਾ ਕਿ ਤੁਹਾਡੇ ਕੇਸ ਨੂੰ ਵਿਸਥਾਰ ਪੂਰਵਕ ਸਟੱਡੀ ਕਰਕੇ ਤੁਹਾਨੂੰ ਦੁਬਾਰਾ ਮੀਟਿੰਗ ਲਈ ਜਲਦੀ ਬੁਲਾਵਾਗੇ।
ਇਸ ਮੌਕੇ ਤੇ ਰਾਏ ਸਾਹਿਬ ਸਿੰਘ ਸਿੱਧੂ (ਸੂਬਾ ਪ੍ਰਧਾਨ), ਰਸ਼ਪ੍ਰੀਤ ਸਿੰਘ (ਸੂਬਾ ਮੀਤ ਪ੍ਰਧਾਨ), ਗੁਰਲਾਲ ਸਿੰਘ ਸਿੱਧੂ (Advisory Committee Member), ਜਰਨੈਲ ਸਿੰਘ ਸਰਾਂ ( Advisory Committee Member), ਜਸਵਿੰਦਰ ਸਿੰਘ ਸਿੱਧੂ (ਸੂਬਾ ਪ੍ਰੈਸ ਸਕੱਤਰ), ਗਗਨਦੀਪ ਸਿੰਘ (ਮੈਬਰ ਸੂਬਾ ਪੁਰਸ਼ ਵਿੰਗ), ਮਨੋਜ ਚੌਧਰੀ (ਮੈਬਰ ਸੂਬਾ ਪੁਰਸ਼ ਵਿੰਗ), ਖੁਸ਼ਪ੍ਰੀਤ ਸਿੰਘ (ਪ੍ਰੈਸ ਸਕੱਤਰ), ਤਲਵਿੰਦਰ ਸਿੰਘ (ਬਲਾਕ ਮੈਂਬਰ ਮੁਕਤਸਰ ਸਾਹਿਬ), ਬਲਜਿੰਦਰ ਸਿੰਘ, ਮਨੀਤ ਸ਼ਰਮਾ ਤਰਨਤਾਰਨ, ਲਲਿਤ ਕੁਮਾਰ ਫਤਿਹਗੜ੍ਹ ਸਾਹਿਬ ਹਾਜਰ ਸਨ।