ਵੱਡੀ ਖ਼ਬਰ: ਅਮ੍ਰਿਤਸਰ ਜੇਲ੍ਹ ‘ਚ ਨਸ਼ਾ ਸਪਲਾਈ ਕਰਦਾ ਮੈਡੀਕਲ ਅਫ਼ਸਰ ਗ੍ਰਿਫਤਾਰ, FIR ਦਰਜ

297

 

ਪੰਜਾਬ ਨੈੱਟਵਰਕ, ਅੰਮ੍ਰਿਤਸਰ-

ਕੇਂਦਰੀ ਜੇਲ੍ਹ ਅਮ੍ਰਿਤਸਰ ਵਿਚ ਨਸ਼ਾ ਸਪਲਾਈ ਕਰਨ ਵਾਲੇ ਇੱਕ ਮੈਡੀਕਲ ਅਫ਼ਸਰ ਨੂੰ 194 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ ਦਾ ਜੇਲ੍ਹ ਅਧਿਕਾਰੀਆਂ ਦੇ ਵਲੋਂ ਦਾਅਵਾ ਕੀਤਾ ਗਿਆ ਹੈ।

ਇਸ ਦੀ ਪੁਸ਼ਟੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉਨ੍ਹਾਂ ਲਿਖਿਆ ਕਿ, ਜੇਲ ਦੇ ਮੈਡੀਕਲ ਅਫਸਰ ਦਵਿੰਦਰ ਸਿੰਘ ਕੋਲੋਂ 194 ਗ੍ਰਾਮ ਨਸ਼ਾ ਬਰਾਮਦ ਕੀਤਾ ਗਿਆ ਹੈ।

ਬੈਂਸ ਦਾ ਦਾਅਵਾ ਹੈ ਕਿ, ਜੇਲ ਦੇ ਮੈਡੀਕਲ ਅਫਸਰ ਦਵਿੰਦਰ ਸਿੰਘ ਬੰਦੀਆਂ ਨੂੰ ਨਸ਼ਾ ਸਪਲਾਈ ਕਰਦਾ ਸੀ ਅਤੇ ਉਹਦੇ ਕਬਜ਼ੇ ਵਿਚੋਂ ਨਸ਼ੇ ਦੇ 2 ਛੋਟੇ ਪੈਕਟ ਬਰਾਮਦ ਹੋਏ ਹਨ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਹ ਵੀ ਦੱਸਿਆ ਗਿਆ ਕਿ, ਜੇਲ੍ਹ ਦੇ ਮੈਡੀਕਲ ਅਫਸਰ ਦਵਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 

LEAVE A REPLY

Please enter your comment!
Please enter your name here