ਕੱਚੇ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ਼ ਵੱਡੇ ਸੰਘਰਸ਼ ਦਾ ਐਲਾਨ

393

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਕੱਚੇ ਮੁਲਾਜ਼ਮਾਂ) ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਡਿਪੂ ਕਮੇਟੀਆ ਦੇ ਆਗੂਆ ਨੇ ਭਾਗ ਲਿਆ। ਇਸ ਤੋ ਇਲਾਵਾ ਪੀ ਆਰ ਟੀ ਸੀ ਆਜ਼ਾਦ ਜਥੇਬੰਦੀ ਦੇ ਸੂਬਾ ਪ੍ਰਧਾਨ ਖੁਸ਼ਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਹਾਜਿਰ ਹੋਏ।

ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਵਾਰ ਵਾਰ ਮੁੱਕਰਦੀ ਨਜਰ ਆ ਰਹੀ ਹੈ, ਜਿਵੇਂ ਕਿ ਪਿਛਲੇ ਸਮੇਂ ਵਿੱਚ ਹੋਈਆਂ ਮੀਟਿੰਗ ਵਿੱਚ ਹੋਏ ਫੈਸਲੇ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਯੂਨੀਅਨ ਵੱਲੋਂ 14 ਅਗਸਤ ਦੀ ਹੜਤਾਲ ਰੱਖੀ ਗਈ ਸਰਕਾਰ ਨੇ 18 ਅਗਸਤ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਈ ਗਈ, ਜੋ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ।

ਕੁੱਝ ਮੰਗਾਂ ‘ਤੇ ਸਹਿਮਤੀ ਅਤੇ ਟਰਾਸਪੋਰਟ ਦੇ ਉੱਚ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ, ਪਰ ਮਨੇਜਮੈਂਟ ਵਲੋਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। ਉਲਟਾ ਮਨੇਜਮੈਂਟ ਵਰਕਰਾਂ ਪ੍ਰਤੀ ਮਾਰੂ ਨੀਤੀਆਂ ਲੈਕੇ ਆ ਰਹੀ ਹੈ, ਜਿੱਥੇ ਮਾਨ ਸਰਕਾਰ ਸੱਤਾ ਵਿੱਚ ਆਉਣ ਸਮੇ ਪੰਜਾਬ ਦੇ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਦੇਵੇਗੀ, ਉੱਥੇ ਹੀ ਸਰਕਾਰ ਪੀ ਆਰ ਟੀ ਸੀ ਤੇ ਪੱਨਬਸ ਦੇ ਵਿੱਚ ਆਉਟਸੋਰਸ ਭਰਤੀ ਕਰਕੇ ਨੌਜਵਾਨ ਦਾ ਸ਼ੋਸਣ ਕਰਨ ਜਾ ਰਹੀ ਹੈ।

ਆਉਟਸੋਰਸ ਨੂੰ ਸਰਕਾਰ ਕਿਸੇ ਵੀ ਖਾਤੇ ਦੇ ਵਿੱਚ ਨਹੀਂ ਗਿਣਦੀ ਹੋਣ ਵਾਲੀ ਭਰਤੀ ਨੌਜਵਾਨ ਦਾ ਸ਼ੋਸਣ ਹੋ ਰਿਹਾ ਹੈ, ਨਾਲ ਲੱਖਾਂ ਰੁਪਏ ਦਾ ਠੇਕੇਦਾਰ ਦੁਆਰਾ ਕਰੱਪਸ਼ਣ ਕੀਤੀ ਜਾ ਰਹੀ, ਜੇਕਰ ਸਰਕਾਰ ਸਹੀ ਨੀਤੀ ਰਾਹੀਂ ਭਰਤੀ ਕਰੇ ਇਹ ਲੁੱਟ ਤੋ ਨੋਜਵਾਨਾਂ ਨੂੰ ਬਚਾਇਆ ਜਾ ਸਕਦਾ ਹੈ ਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ।

ਦੁਸਰੇ ਪਾਸੇ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆ ਰਹੀ ਹੈ, ਜ਼ੋ ਸਿਧੇ ਤੋਰ ਤੇ ਸਰਕਾਰੀ ਵਿਭਾਗਾਂ ਦਾ ਨਿੱਝੀਕਰਨ ਹੈ। ਜੋ ਕਿ ਪਿਛਲੇ ਸਮੇ ਵਿਭਾਗ ਲਈ ਘਾਟੇਵੰਦ ਸਾਬਤ ਹੋ ਰਹੀਆਂ ਹਨ, ਪਰ ਫਿਰ ਵੀ ਮਨੇਜਮੈਂਟ ਆਪਣੇ ਨਿੱਜੀ ਹਿੱਤਾਂ ਲਈ ਪਾਉਣ ਦੀ ਕੋਸ਼ਿਸ਼ ਕਰ ਰਹੀ। ਹੈ ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਵਿਭਾਗ ਆਪਣੀਆਂ ਸਰਕਾਰੀ ਬੱਸਾ ਪਾਵੇ ਅਤੇ ਅਤੇ ਨੋਜਵਾਨਾਂ ਲਈ ਵਿਭਾਗ ਵਿੱਚ ਨੋਕਰੀਆ ਦੇ ਰਾਸਤੇ ਪੈਦਾ ਕਰੇ।

ਨਾਲ ਹੀ ਪਿਛਲੇ ਸਮੇ ਵਿੱਚ ਤਨਖਾਹਾਂ ਵਿੱਚ ਹੋਏ ਵਾਧੇ ਡਾਟਾ ਐਟਰੀ ਉਪਰੇਟਰ ਅਤੇ ਅਡਵਾਂਸ ਬੁਕਰਾ ਅਤੇ ਨਵੇ ਜੁਆਇਨ ਕੀਤੇ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ। ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਵਰਕਰਾਂ ਦੀਆਂ ਮੰਗਾ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀ 02/09/2022ਨੂੰ ਪੱਨਬਸ/ਪੀ ਆਰ ਟੀ ਸੀ ਦੇ 27ਡਿੱਪੂਆ ਅੱਗੇ ਗੇਟ ਰੈਲੀਆ ਕੀਤੀ ਆ ਜਾਣਗੀਆਂ, 06/09/2022 ਨੂੰ ਪੀ ਆਰ ਟੀ ਸੀ ਹੈਡ ਆਫਿਸ ਰੋਸ ਧਰਨਾ ਦਿੱਤਾ ਜਾਵੇਗਾ।

13/09/2022ਨੂੰ ਪੱਨਬਸ ਹੈਂਡ ਆਫਿਸ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। 16/09/2022 ਨੂੰ ਫਿਰ ਦੁਆਰਾ 27 ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆ ਜਾਣਗੀਆਂ। 20/09/2022 ਨੂੰ ਮੁੱਖ ਮੰਤਰੀ ਪੰਜਾਬ ਜਾ ਟਰਾਂਸਪੋਰਟ ਮੰਤਰੀ ਪੰਜਾਬ ਦੇ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। 23/09/2022 ਨੂੰ ਗੇਟ ਰੈਲੀਆਂ। 27/09/2022, 28/09/2022 ,29/09/2022 ਨੂੰ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ।

ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਸਮਾ ਰਹਿਦੇ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਜਾ ਕੋਈ ਵੀ ਵਧਵਾ ਐਕਸ਼ਨ ਜਾ ਆਉਟਸ਼ੋਰਸ਼ ਦੀ ਭਰਤੀ ਪ੍ਰਕਿਰਿਆ ਲੈਕੇ ਆਏ ਤਾ ਤਰੁੰਤ ਨੈਸ਼ਨਲ ਹਾਈਵੇਜ ਜਾਮ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

 

LEAVE A REPLY

Please enter your comment!
Please enter your name here