ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਾਲ, ਉੱਠੀ ਅਧਿਆਪਕਾਂ ਨੂੰ ਪੂਰੇ ਗ੍ਰੇਡ ‘ਤੇ ਪੱਕਾ ਕਰਨ ਦੀ ਮੰਗ

940

 

ਲੁਧਿਆਣਾ-

ਡੀ.ਟੀ.ਐੱਫ਼. ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਜਗਰਾਉਂ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਫੈਸਲੇ ਦੀ ਪ੍ਰਕਿਰਿਆ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ। ਨਾਲ ਹੀ ਮੰਗ ਕੀਤੀ ਗਈ ਕਿ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਗ੍ਰੇਡ ਤੇ ਪੱਕਾ ਕੀਤਾ ਜਾਵੇ।

ਇਸ ਤੋਂ ਬਿਨ੍ਹਾਂ ਜਿਹੜੇ ਅਧਿਆਪਕਾਂ ਜਿਨ੍ਹਾਂ ਚ ਈ.ਜੀ.ਐੱਸ., ਐੱਸ.ਟੀ.ਆਰ ਅਤੇ ਹੋਰ ਅਧਿਆਪਕ ਆਉਂਦੇ ਹਨ, ਉਨ੍ਹਾਂ ਨੂੰ ਵੀ ਸਰਕਾਰ ਜਲਦੀ ਹੀ ਪੱਕੇ ਕਰਨ ਸਬੰਧੀ ਫੈਸਲਾ ਲਵੇ। ਸਰਕਾਰ ਵੱਲੋਂ ਛੇ ਪ੍ਰਤੀਸ਼ਤ ਡੀ.ਏ. ਦੀ ਜਗ੍ਹਾ ਰਹਿੰਦਾ ਸਾਰਾ ਡੀ.ਏ. ਬਕਾਏ ਸਮੇਤ ਜਾਰੀ ਕਰਨ ਦੀ ਮੰਗ ਕੀਤੀ। ਇਸ ਤੋਂ ਬਿਨ੍ਹਾਂ ਏ.ਸੀ.ਪੀ., ਪੇਂਡੂ ਭੱਤੇ ਸਮੇਤ ਸਰਕਾਰ ਵੱਲੋਂ ਰੋਕੇ ਸੈਂਤੀ ਤਰ੍ਹਾਂ ਦੇ ਭੱਤੇ ਬਹਾਲ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਬਲਾਕ ਦਫ਼ਤਰ ਜਗਰਾਉਂ ਦੇ ਕੰਮਕਾਜ ਤੇ ਅਸੰਤੁਸ਼ਟੀ ਜਾਹਰ ਕੀਤੀ ਗਈ। ਅਧਿਆਪਕਾਂ ਨੂੰ ਦਫ਼ਤਰੀ ਕੰਮਾਂ ਸਬੰਧੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕਾਂ ਦੇ ਤਨਖਾਹ, ਬਕਾਏ ਅਤੇ ਸਰਵਿਸ ਰਿਕਾਰਡ ਚ ਦਫਤਰ ਦੇ ਕਰਮਚਾਰੀ ਅਤੇ ਅਧਿਕਾਰੀ ਦੇ ਪੂਰੀ ਤਰ੍ਹਾਂ ਨਾਂਹ ਪੱਖੀ ਰਵੱਈਏ ਕਾਰਨ ਬਲਾਕ ਦੇ ਅਧਿਆਪਕਾਂ ਚ ਪੂਰਾ ਰੋਸ ਹੈ।

ਇਸ ਸਬੰਧੀ ਮੀਟਿੰਗ ਚ ਹਾਜ਼ਰ ਮੈਂਬਰਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਇਨ੍ਹਾਂ ਨੇ ਰਵੱਈਏ ਚ ਸੁਧਾਰ ਨਾ ਕੀਤਾ ਤਾਂ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਜਗਰਾਉਂ ਬਲਾਕ ਚ ਡੀ.ਟੀ.ਐੱਫ਼. ਦੀ ਬਲਾਕ ਕਮੇਟੀ ਦੀ ਚੋਣ ਮਿਤੀ ਤੈਅ ਕਰਨ ਸਬੰਧੀ ਚਰਚਾ ਕੀਤੀ ਗਈ। ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਮੇਟੀ ਦੀ ਚੋਣ ਸਬੰਧੀ ਸਹਿਮਤੀ ਹੋਈ।

ਮੀਟਿੰਗ ਵਿੱਚ ਬਲਾਕ ਵਿੱਤ ਸਕੱਤਰ ਸੁਧੀਰ ਝਾਂਜੀ, ਰਾਣਾ ਆਲਮਦੀਪ, ਸੁਖਦੇਵ ਸਿੰਘ ਹਠੂਰ, ਹਰਦੀਪ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਸਤਨਾਮ ਸਿੰਘ, ਭਜਨ ਸਿੰਘ, ਸੰਦੀਪ ਕੁਮਾਰ, ਅੰਕਿਤ ਚੌਧਰੀ, ਵਿਜੇ ਕੁਮਾਰ, ਪਰਗਟ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here