ਪਟਿਆਲਾ
ਪਿਛਲੇ ਕਰੀਬ ਡੇਢ ਦਹਾਕੇ ਤੋਂ ਪੰਜਾਬ ਦੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਿੱਖਿਆ ਪ੍ਰੋਵਾਈਡਰਾਂ ਵਲੋਂ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਆਖਰ ਮੁਲਾਕਾਤ ਕਰ ਹੀ ਲਈ ਗਈ।
ਇਸੇ ਦੌਰਾਨ ਆਪਣੇ ਦੁਖੜੇ ਰੋਂਦੇ ਹੋਏ ਸਿੱਖਿਆ ਪ੍ਰੋਵਾਈਡਰਾਂ ਨੇ ਕਿਹਾ ਕਿ, ਸਰ ਅਸੀਂ 14 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਾਂ, ਪਰ ਫਿਰ ਵੀ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਅਸੀਂ ਨਿਗੁਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ ਅਤੇ ਪਿਛਲੀ ਸਰਕਾਰ ਵੱਲੋਂ 2019 ਡਾਇਰੈਕਟ ਭਰਤੀ ਲਈ 1558 ਐਚਟੀ ਅਤੇ ਸੀਐਚਟੀ ਦੀਆਂ ਪੋਸਟਾਂ ਵੀ ਅਧਿਆਪਕਾਂ ਲਈ ਕੱਢੀਆਂ ਗਈਆਂ ਸਨ।
ਉਸ ਸਮੇਂ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਇਹ ਪ੍ਰੀਖਿਆ ਵੀ ਪਾਸ ਕਰ ਲਈ ਗਈ ਸੀ। ਪਰ ਬਾਜਵੂਦ ਸਾਨੂੰ ਪੱਕਿਆ ਨਹੀਂ ਕੀਤਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਿੱਖਿਆ ਪ੍ਰੋਵਾਈਡਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
ਦੱਸ ਦਈਏ ਕਿ, ਸਿੱਖਿਆ ਮੰਤਰੀ ਹਰਜੋਤ ਬੈਂਸ ਪਟਿਆਲਾ ਦੇ ਪਾਸੀ ਰੋਡ ਸਥਿਤ ਸਰਕਾਰੀ ਮਲਟੀਪਰਪਜ਼ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਦਾ ਜਾਇਜ਼ਾ ਲੈਣ ਪਹੁੰਚੇ ਸਨ, ਜਿਥੇ ਆਪਣੀਆਂ ਮੰਗਾਂ ਲੈ ਕੇ ਸਿੱਖਿਆ ਪ੍ਰੋਵਾਈਡਰ ਵੀ ਪੁੱਜ ਗਏ।