ਮਾਨਸਾ
ਪੰਜਾਬ ਦੀ ਆਪ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਸਪੈਸ਼ਲ ਕੇਡਰ ਨੀਤੀ ਰਾਹੀਂ ਰਾਖਵਾਂਕਰਨ ਨੂੰ ਖ਼ਤਮ ਕਰਨ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਾਰੀ ADC ਵਿਕਾਸ ਦਫ਼ਤਰ ਅੱਗੇ ਦਿਨ ਰਾਤ ਦਾ ਚੱਲ ਰਿਹਾ ਪੱਕਾ ਮਜ਼ਦੂਰ ਮੋਰਚਾ ਦੇ 85ਵੇ ਦਿਨ ਦਲਿਤਾਂ ਮਜਦੂਰਾਂ ਵੱਲੋਂ CM ਮਾਨ ਦੀ ਅਰਥੀ ਸਾੜੀ ਗਈ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਸਹੀਦ ਭਗਤ ਸਿੰਘ ਅਤੇ ਬਾਬਾ ਸਾਬ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਾ ਕੇ ਸਤ੍ਹਾ ਵਿੱਚ ਆਈ ਮਾਨ ਸਰਕਾਰ ਦਲਿਤਾਂ ਤੋਂ ਰਾਖਵਾਂਕਰਨ ਦਾ ਹੱਕ ਖੋਹ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਆਪ ਸਰਕਾਰ ਨੂੰ ਦਲਿਤਾਂ ਦੇ ਸੰਵਿਧਾਨਿਕ ਹੱਕ ਨਹੀਂ ਖੋਹਣ ਦੇਵਾਂਗੇ। ਉਨ੍ਹਾਂ ਕਿਹਾ ਕਿ 8736 ਕੱਚੇ ਕਾਮਿਆਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਬਣਾਈ ਸਪੈਸ਼ਲ ਕੇਡਰ ਨੀਤੀ ਰਾਹੀਂ ਆਉਣ ਵਾਲੇ ਸਮੇਂ ਵਿੱਚ ਨਵੀਆਂ ਭਰਤੀਆਂ ਸਮੇਂ ਵੀ ਸਰਕਾਰ ਰਾਖਵਾਂਕਰਨ ਦੇ ਖਾਤਮੇ ਤੇ ਪੱਕੀ ਮੋਹਰ ਲਾਉਣ ਜਾਂ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਿਵਲ ਸਰਵਿਸ ਨਿਯਮਾਂ ਤਹਿਤ ਸਰਕਾਰੀ ਨੌਕਰੀਆਂ ਵਿੱਚ ਦਲਿਤਾਂ, ਖਿਡਾਰੀਆਂ , ਸਾਬਕਾ ਫੌਜੀਆਂ ਸਮੇਤ ਮਹਿਲਾਵਾਂ ਨੂੰ ਵੀ ਰਾਖਵੇਂਕਰਨ ਦਾ ਹੱਕ ਲੋਕਾਂ ਨੇ ਲੜ੍ਹਕੇ ਹਾਸਲ ਕੀਤਾ ਹੈ, ਪਰ ਇਸ ਸਪੈਸ਼ਲ ਕੇਡਰ ਨੀਤੀ ਰਾਹੀਂ ਪੰਜਾਬ ਦੀ ਮਾਨ ਸਰਕਾਰ ਸੰਵਿਧਾਨ ਦੇ ਨਿਯਮਾਂ ਦੇ ਹੀ ਉਲਟ ਚੱਲ ਕੇ ਰਾਖਵਾਂਕਰਨ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 75 ਸਾਲਾਂ ਦੇ ਰਾਜ ਕਾਲ ਵਿੱਚ ਜੋਂ ਦਲਿਤਾਂ ਮਜਦੂਰਾਂ ਦੇ ਖਿਲਾਫ਼ ਕਿਸੇ ਵੀ ਪਹਿਲੀਆਂ ਸਰਕਾਰਾਂ ਨੇ ਦਲਿਤ ਗਰੀਬ ਲੋਕਾਂ ਦੇ ਹੱਕਾਂ ਤੇ ਡਾਕੇ ਮਾਰੇ ਹਨ, ਪਰ ਮਾਨ ਸਰਕਾਰ ਨੇ ਨਹੀਂ ਸੱਤ ਮਹੀਨਿਆਂ ਦੇ ਰਾਜਕਾਲ ਵਿੱਚ ਉਹਨਾਂ ਦੀਆਂ ਨੀਤੀਆਂ ਨੂੰ ਹੀ ਤੇਜ਼ੀ ਨਾਲ ਲਾਗੂ ਕਰਕੇ ਦਲਿਤ ਗਰੀਬ ਦੇ ਹੱਕ ਖੋਹਣ ਦੇ ਨਵੇਂ ਤਰੀਕੇ ਲੱਭ ਰਹੀ ਹੈ ਜਿਸ ਕਾਰਨ ਆਪ ਸਰਕਾਰ ਦਾ ਦਲਿਤ, ਗਰੀਬ ਅਤੇ ਔਰਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਇਸ ਰਾਖਵਾਂਕਰਨ ਦੀ ਵਿਰੋਧੀ ਨੀਤੀ ਖ਼ਿਲਾਫ਼ ਪੂਰੇ ਰਾਜ ਅੰਦਰ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ, ਮਨਜੀਤ ਕੌਰ ਜੋਗਾ, ਕਮਲਪ੍ਰੀਤ ਕੌਰ ਝੁਨੀਰ, ਜਰਨੈਲ ਸਿੰਘ ਮਾਨਸਾ, ਦਰਸ਼ਨ ਸਿੰਘ ਦਾਨੇਵਾਲਾ, ਭੋਲਾ ਸਿੰਘ ਝੱਬਰ, ਬਾਜ਼ ਸਿੰਘ ਰੰਗੜਿਆਲ, ਸੁਖਵਿੰਦਰ ਸਿੰਘ ਬੋਹਾ, ਜੀਤ ਸਿੰਘ ਬੋਹਾ, ਕਾਲਾ ਸਿੰਘ ਉੱਭਾ ਆਦਿ ਸ਼ਾਮਿਲ ਸਨ।
[…] ਪੰਜਾਬ ਸਰਕਾਰ ਨੇ ਫਿਰ ਕੀਤਾ ਕੱਚੇ ਮੁਲਾਜ਼ਮਾਂ … […]