ਅੰਮ੍ਰਿਤਸਰ–
ਭਾਰਤ ਸਰਕਾਰ ਨੇ ਸਿੱਖ ਸੰਗਤਾਂ ਦੀ ਮੰਗ ‘ਤੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਬਿਨਾਂ ਪਾਸਪੋਰਟ ਤੋਂ ਵੀ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਹੋਣਗੇ।
ਇਸ ਦੀ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਦਿੱਤੀ।
Honouring the demand of Sikhs, Govt of India has started the process to construct a ‘Darshan Sthal’ on Indian side of border. This Darshan Sthal will be completed in 6 months & would give Sangat a divine view of revered Sri Kartarpur Sahib Gurdwara
Thanking PM @NarendraModi Ji pic.twitter.com/kxtTQJC7FR— Manjinder Singh Sirsa (@mssirsa) August 29, 2022
ਉਹਨਾਂ ਕਿਹਾ ਕਿ ਸਿੱਖਾਂ ਦੀ ਮੰਗ ਨੂੰ ਮੰਨਦਿਆਂ ਭਾਰਤ ਸਰਕਾਰ ਨੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਦਰਸ਼ਨ ਸਥਲ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਉਸ ਮਗਰੋਂ ਸੰਗਤਾਂ ਦਰਸ਼ਨ ਕਰਨ ਆ ਸਕਿਆ ਕਰਨਗੀਆਂ।