ਮੀਡੀਆ ਪੀਬੀਐਨ, ਚੰਡੀਗੜ੍ਹ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਗੁਰੂ ਕਾ ਬਾਗ਼ ਦੇ ਜ਼ੋਨ ਪ੍ਰਧਾਨ ਅੰਗਰੇਜ਼ ਸਿੰਘ ਸੈਂਸਰਾ ਨੂੰ ਬੀਤੇ ਕੱਲ੍ਹ ਅਣਪਛਾਤਿਆਂ ਦੇ ਵਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਮਾਮਲਾ ਜਗਦੇਵ ਕਲਾਂ ਅਤੇ ਸੈਂਸਰਾ ਕਲਾਂ ਦੇ ਵਿਚਾਲੇ ਦਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ, ਉਕਤ ਹਮਲਾਵਰ ਲੁੱਟ ਦੀ ਨੀਯਤ ਦੇ ਨਾਲ ਕਿਸਾਨ ਆਗੂ ਵੱਲ ਵਧੇ ਅਤੇ ਲੱਤ ਚ ਗੋਲੀ ਮਾਰ ਦਿੱਤੀ।
ਕਿਸਾਨ ਜਥੇਬੰਦੀ ਦੇ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ, 12 ਸਤੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਲੱਗਣ ਵਾਲੇ ਧਰਨੇ ਸਬੰਧੀ ਕਿਸਾਨ ਆਗੂ ਸੈਂਸਰਾ ਲੋਕਾਂ ਨੂੰ ਜਾਗਰੂਕ ਕਰਨ ਜਾ ਰਿਹਾ ਸੀ।
ਜਦੋਂ ਕਿਸਾਨ ਆਗੂ ਜਗਦੇਵ ਕਲਾਂ ਅਤੇ ਸੈਂਸਰਾ ਕਲਾਂ ਵਿਚਾਲੇ ਪੁੱਜਿਆ ਤਾਂ, ਅਣਪਛਾਤੇ ਹਮਲਾਵਰ ਆਏ, ਜਿਨ੍ਹਾਂ ਨੇ ਲੁੱਟ ਦੀ ਨੀਯਤ ਨਾਲ ਕਿਸਾਨ ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕ ਗੋਲੀ ਉਨ੍ਹਾਂ ਦੀ ਲੱਤ ਵਿਚ ਲੱਗੀ।
ਦੂਜੇ ਪਾਸੇ, ਇਸ ਘਟਨਾ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਥਾਣਾ ਝੰਡੇਰ ਦੀ ਪੁਲਿਸ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।