ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਧਰਨੇ ਲਾਉਣਗੇ ਕਿਸਾਨ ਮਜ਼ਦੂਰ, ਹੋ ਗਿਆ ਵੱਡਾ ਐਲਾਨ

290

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਖੂ ਦੀ ਭਰਵੀਂ ਮੀਟਿੰਗ ਅੰਮ੍ਰਿਤਸਰ ਬਠਿੰਡਾ ਹਾਈਵੇ ਤੇ ਸਥਿਤ ਗੁਰਦੁਆਰਾ ਸ੍ਰੀ ਵੱਡੇ ਸਾਹਿਬਜ਼ਾਦੇ ਵਿਖੇ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸੰਬੰਧੀ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ 12 ਸਤੰਬਰ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਗਾਏ ਜਾਣ ਰਹੇ ਹਨ, ਇਸੇ ਤਹਿਤ ਜੋਨ ਮੱਖੂ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਹਲਕਾ ਜ਼ੀਰਾ ਤੋਂ ਆਪ ਸਰਕਾਰ ਦੇ ਵਿਧਾਇਕ ਦੀ ਜੀਰਾ ਸਥਿਤ ਕੋਠੀ ਅੱਗੇ ਧਰਨਾ ਲਗਾਇਆ ਜਾਵੇਗਾ ਤੇ ਇਸ ਧਰਨੇ ਵਿੱਚ ਸੈਂਕੜੇ ਕਿਸਾਨ, ਮਜ਼ਦੂਰ, ਬੀਬੀਆਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਆਵਾਜ਼ ਉਠਾਉਣਗੇ।

ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਰਾਹੀਂ ਸੰਸਾਰ ਬੈਂਕ ਤੋਂ ਪਾਣੀਆਂ ਨੂੰ ਮੁਕਤ ਕਰਾਉਣ, ਪਾਣੀਆਂ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ, ਦਰਿਆਵਾਂ, ਨਹਿਰਾਂ ਤੇ ਧਰਤੀ ਹੇਠਲੇ ਪਾਣੀਆਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਵਲੋਂ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ, 23 ਫ਼ਸਲਾਂ ਦੇ ਸਮਰਥਨ ਮੁੱਲ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲੈਣ ਲਈ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਵਾਉਣ, ਦਿੱਲੀ ਮੋਰਚੇ ਤੇ ਪਹਿਲਾਂ ਲੱਗੇ ਮੋਰਚਿਆਂ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦੇ ਮਾਲਕਾਂ ਨੂੰ ਮੁਆਵਜ਼ੇ, ਗੰਨੇ ਦੇ ਬਕਾਏ, ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿਵਾਉਣ, ਦਫਤਰਾਂ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਬਿਜਲੀ ਸੋਧ ਬਿਲ 2022 ਨੂੰ ਰੱਦ ਕਰਨ ਆਦਿ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ।

ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਹਰਵਿੰਦਰ ਸਿੰਘ ਮੰਨੂਮਾਛੀ, ਕਮਲਜੀਤ ਸਿੰਘ,ਪ੍ਰਦੀਪ ਸਿੰਘ ਮਰਹਾਣਾ,ਲਖਵਿੰਦਰ ਸਿੰਘ ਜੋਗੇਵਾਲਾ,ਗੁਰਜੀਤ ਸਿੰਘ ਘੁੱਦੂਵਾਲਾ,ਸੁਖਚੈਨ ਸਿੰਘ ਕਿੱਲੀ, ਜਰਨੈਲ ਸਿੰਘ,ਜਗਤਾਰ ਸਿੰਘ ਵਾਰਸ ਵਾਲਾ,ਅੰਗਰੇਜ਼ ਸਿੰਘ ਕੁੱਸੂ ਵਾਲਾ ਮੋੜ,ਹਨਸਾ ਸਿੰਘ,ਬਚਨ ਸਿੰਘ ਵਾੜਾ ਕਾਲੀ ਰਾਉਣ,ਬਲਦੇਵ ਸਿੰਘ ਚੱਕੀਆਂ,ਸਾਹਿਬ ਸਿੰਘ,ਇੰਦਰਜੀਤ ਸਿੰਘ ਤਲਵੰਡੀ ਨਿਪਾਲਾਂ,ਸਰਮੇਲ ਸਿੰਘ,ਕਲਗਾ ਸਿੰਘ ਜੱਲੇਵਾਲਾ, ਤਰਸੇਮ ਸਿੰਘ,ਹਰਮਨ ਸਿੰਘ, ਸੁਰਜੀਤ ਸਿੰਘ ਬਾਹਰਵਾਲੀ, ਹਰਪ੍ਰੀਤ ਸਿੰਘ ਮੱਖੂ, ਬਲਦੇਵ ਸਿੰਘ ਚੱਕੀਆਂ, ਸ਼ੇਰ ਸਿੰਘ ਨਿਜਾਮਦੀਨ ਵਾਲਾ, ਸੁਖਚੈਨ ਸਿੰਘ,ਲਖਵੀਰ ਸਿੰਘ ਵਲੈਤ ਸ਼ਾਹ ਵਾਲਾ,ਹਰਚਰਨ ਸਿੰਘ, ਜਸਬੀਰ ਸਿੰਘ ਸਸਤੇ ਵਾਲੀ, ਕਮਲਜੀਤ ਸਿੰਘ,ਗੁਰਿੰਦਰ ਸਿੰਘ, ਜਸਬੀਰ ਸਿੰਘ ਸੱਦਰਵਾਲਾ, ਗਗਨਦੀਪ ਸਿੰਘ, ਭੁਪਿੰਦਰ ਸਿੰਘ ਖਡੂਰ,ਜੋਗਾ ਸਿੰਘ ਫੇਮੀ ਵਾਲਾ, ਕੁਲਦੀਪ ਸਿੰਘ ਮੱਖੂ ਆਦਿ ਆਗੂ ਹਾਜਰ ਸਨ।

 

LEAVE A REPLY

Please enter your comment!
Please enter your name here