ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ; ਲੇਡੀ ਡਾਕਟਰ ਨੂੰ ਅਗਵਾ ਕਰਕੇ ਕੀਤਾ ਕਤਲ

770

 

ਤਰਨਤਾਰਨ

ਵਿਚ ਇੱਕ ਬੀਏਐੱਮਐੱਸ ਡਾਕਟਰ ਦਾ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਮਹਿਲਾ ਡਾਕਟਰ ਮੁਹੱਲਾ ਗੁਰੂ ਕਾ ਖੂਹ ਨਜ਼ਦੀਕ ਕਲੀਨਿਕ ਚਲਾਉਂਦੀ ਸੀ।

ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਡਾਕਟਰ ਦੀ ਲਾਸ਼ ਪਿੰਡ ਦੋਦੇ ਦੇ ਇਲਾਕੇ ਵਿੱਚੋਂ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਸੀ।

ਲਾਸ਼ ਕਬਜ਼ੇ ਵਿਚ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਪਰਿਵਾਰ ਨੇ ਕਿਸੇ ਟਰੈਵਲ ਏਜੰਟ ਵੱਲੋਂ ਇਹ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਉਣ ਤੋਂ ਇਲਾਵਾ ਮ੍ਰਿਤਕਾ ਦੇ ਪਤੀ ’ਤੇ ਵੀ ਸ਼ੱਕ ਜ਼ਾਹਰ ਕੀਤਾ ਹੈ।

ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਸੁਸ਼ਮਾ ਬੀਏਐੱਮਐੱਸ ਡਾਕਟਰ ਸੀ ਤੇ ਮੁਹੱਲੇ ਵਿਚ ਕਲੀਨਿਕ ਚਲਾਉਂਦੀ ਸੀ।

ਉਸ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਲਈ ਕੁਝ ਏਜੰਟਾਂ ਨਾਲ ਰਾਬਤਾ ਕੀਤਾ ਸੀ ਤੇ 32 ਲੱਖ ਰੁਪਏ ਅਦਾ ਕੀਤੇ ਹੋਏ ਹਨ।

ਲੰਘੇ ਦਿਨ ਉਨ੍ਹਾਂ ਏਜੰਟਾਂ ਨੇ ਉਸ ਨੂੰ 4 ਲੱਖ ਰੁਪਏ ਦੇਣ ਲਈ ਬੁਲਾਇਆ ਤੇ ਉਥੋਂ ਆਪਣੀ ਕਾਰ ਵਿਚ ਅਗਵਾ ਕਰ ਲਿਆ।

ਡਾ. ਸੁਸ਼ਮਾ ਰਾਤ ਭਰ ਘਰ ਨਹੀਂ ਆਈ ਅਤੇ ਉਸ ਖ਼ੂਨ ਨਾਲ ਲੱਥਪੱਥ ਲਾਸ਼ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਕਤਲ ਬਾਰੇ ਪਤਾ ਲੱਗਾ ਹੈ।

 

LEAVE A REPLY

Please enter your comment!
Please enter your name here