ਲੁਧਿਆਣਾ :
ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ‘ਚ ਕੰਮ ਕਰ ਰਹੇ ਮੈਡੀਕਲ ਅਫਸਰਾਂ ਨੂੰ ਸੀਨੀਅਰ ਮੈਡੀਕਲ ਅਫਸਰ (SMOs) ਵਜੋਂ ਪਦਉੱਨਤ ਕਰ ਦਿੱਤਾ ਗਿਆ ਹੈ, ਜਦੋਂਕਿ ਪਹਿਲਾਂ ਤੋਂ ਕੰਮ ਕਰ ਰਹੇ ਐਸਐਮਓਜ਼ ਦਾ ਵੱਖ-ਵੱਖ ਜ਼ਿਲ੍ਹਿਆਂ ‘ਚ ਤਬਾਦਲਾ ਕਰ ਦਿੱਤਾ ਗਿਆ ਹੈ।
ਇਸ ਤਹਿਤ ਡਾ. ਅਮਰਜੀਤ ਕੌਰ ਜ਼ਿਲ੍ਹਾ ਸਿਹਤ ਅਫ਼ਸਰ ਮੁਕਤਸਰ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਜ਼ਿੰਮੇਵਾਰੀ ਮੁੜ ਸੌਂਪੀ ਗਈ ਹੈ। ਜਦਕਿ ਸਿਵਲ ਹਸਪਤਾਲ ਦਾ ਚਾਰਜ ਸੰਭਾਲ ਰਹੀ ਡਾ. ਦੀਪਿਕਾ ਗੋਇਲ ਨੂੰ ਲੁਧਿਆਣਾ ਦੇ ਜੱਚਾ-ਬੱਚਾ ਹਸਪਤਾਲ ‘ਚ ਤਾਇਨਾਤ ਕੀਤਾ ਗਿਆ ਹੈ।
ਗੁਰਦਾਸਪੁਰ ਦੇ ਸੀਐੱਚਸੀ ਦੋਰਾਂਗਲਾ ਦੇ ਐੱਸਐੱਮਓ ਡਾ. ਲਖਬੀਰ ਸਿੰਘ ਨੂੰ ਹੁਸ਼ਿਆਰਪੁਰ ਦਾ ਜ਼ਿਲ੍ਹਾ ਸਿਹਤ ਅਫ਼ਸਰ, ਸੰਗਰੂਰ ਦੇ ਲੋਗੇਵਾਲ ਸੀਐੱਚਸੀ ਦੇ ਡਾ. ਗੁਰਦੀਪ ਸਿੰਘ ਬੋਪਾਰਾਏ ਨੂੰ ਫ਼ਤਿਹਗੜ੍ਹ ਸਾਹਿਬ ਸੀਐੱਸਸੀ ਬੱਸੀ ਪਠਾਣਾ, ਫਾਜ਼ਿਲਕਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਮੁਹੰਮਦ ਨੂੰ ਸੰਗਰੂਰ ਦੇ ਸ਼ੇਰਪੁਰ ਸੀਐੱਚਸੀ, ਮਾਨਸਾ ਦੇ ਭੀਖੀ ਸੀਐੱਚਸੀ ਦੇ ਐੱਸਐੱਮਓ ਡਾ. ਸੰਜੇ ਗੋਇਲ ਨੂੰ ਪਟਿਆਲਾ ਸਿਵਲ ਹਸਪਤਾਲ ‘ਚ ਤਾਇਨਾਤ ਕੀਤਾ ਗਿਆ ਹੈ।
ਤਰਨਤਾਰਨ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਰਣਜੀਤ ਧਵਨ ਨੂੰ ਸਵਿਲ ਹਸਪਤਾਲ ਤਰਨਤਾਰਨ, ਬਠਿੰਡਾ ਦੇ ਸੀਐੱਚਸੀ ਨਥਾਣਾ ‘ਚ ਤਾਇਨਾਤ ਡਾ. ਦਰਸ਼ਨ ਕੌਰ ਨੂੰ ਤਲਵੰਡੀ ਸਾਬੋ ਸਬ ਡਵੀਜ਼ਨ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਦੀ ਡੀਆਈਓ ਡਾ. ਰਸ਼ਮੀ ਚਾਵਲਾ ਨੂੰ ਸਿਵਲ ਹਸਪਤਾਲ ਗਿੱਦੜਬਾਹਾ, ਸੰਗਰੂਰ ਦੇ ਏਸੀਐੱਚ ਡਾ. ਭੁਪਿੰਦਰ ਸਿੰਘ ਨੂੰ ਡੀਐੱਚਓ ਮਾਲੇਰਕੋਟਲਾ, ਪਟਿਆਲਾ ਦੇ ਡੀਆਈਓ ਡਾ. ਵੀਨੂੰ ਗੋਇਲ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ‘ਚ ਤਾਇਨਾਤ ਕੀਤਾ ਗਿਆ ਹੈ।
ਮਾਨਸਾ ਦੇ ਡੀਐੱਚਓ ਡਾ. ਜਸਵਿੰਦਰ ਸਿੰਘ ਨੂੰ ਏਸੀਐੱਸ ਪਟਿਆਲਾ, ਪਟਿਆਲਾ ਦੇ ਏਸੀਐੱਸ ਡਾ. ਵਿਕਾਸ ਗੋਇਲ ਨੂੰ ਸੀਐੱਚਸੀ ਤ੍ਰਿਪਤੀ ਪਟਿਆਲਾ, ਅੰਮ੍ਰਿਤਸਰ ਦੇ ਡੀਐੱਚਓ ਡਾ. ਨਵੀਨ ਖੁੰਗੜ ਨੂੰ ਈਐੱਸਆਈ ਅੰਮ੍ਰਿਤਸਰ, ਵੀਆਈਪੀ ਟੀਮ ਸੀਐੱਮ ਡਾ. ਮਨੋਹਰ ਲਾਲ ਨੂੰ ਏਸੀਐੱਸ ਬਰਨਾਲਾ, ਫ਼ਰੀਦਕੋਟ ਦੀ ਡੀਐੱਚਓ ਡਾ. ਕਮਲਜੀਤ ਕੌਰ ਨੂੰ ਜਲੰਧਰ ਦੇ ਬਿਲਗਾ ਪੀਐੱਚਸੀ, ਪਠਾਨਕੋਟ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਵਨੀਤਾ ਭੁੱਲਰ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ‘ਚ ਹੁਣ ਨਿਯੁਕਤ ਕੀਤਾ ਗਿਆ ਹੈ। punjabi jagran