ਲੁਧਿਆਣਾ
ਲੁਧਿਆਣਾ ਦੇ ਵਿੱਚੋਂ ਇਕ ਵਾਰ ਫਿਰ ਤੋਂ ਬੰਬ ਮਿਲਣ ਦੀ ਖ਼ਬਰ ਪ੍ਰਾਪਤ ਹੋ ਰਹੀ ਹੈ। ਲੁਧਿਆਣਾ ਦੇ ਪ੍ਰੀਤ ਨਗਰ ਏਰੀਏ ਵਿਚੋਂ ਜ਼ਮੀਨ ਦੀ ਖੁਦਾਈ ਦੇ ਵੇਲੇ ਇੱਕ ਬੰਬਨੁਮਾ ਸ਼ੱਕੀ ਵਸਤੂ ਬਰਾਮਦ ਹੋਈ ਹੈ।
ਪੁਲਿਸ ਮੁਤਾਬਿਕ, ਜਿਵੇਂ ਹੀ ਉਨ੍ਹਾਂ ਨੂੰ ਬੰਬਨੁਮਾ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਪ੍ਰਾਪਤ ਹੋਈ, ਉਹ ਮੌਕੇ ਤੇ ਪਹੁੰਚ ਗਏ ਅਤੇ ਇਲਾਕੇ ਵਿੱਚ ਬੈਰੀਕੇਟਿੰਗ ਕਰ ਦਿੱਤੀ ਗਈ।
ਪੁਲਿਸ ਦਾ ਕਹਿਦਾ ਸੀ ਕਿ, ਬੰਬ ਵਿਰੋਧੀ ਦਸਤੇ ਨੂੰ ਵੀ ਮੌਕੇ ਤੇ ਬੁਲਾ ਲਿਆ ਗਿਆ ਹੈ। ਹਾਲਾਂਕਿ ਬੰਬਨੁਮਾ ਵਸਤੂ ਨੂੰ ਨਸ਼ਟ ਨਹੀਂ ਕੀਤਾ ਗਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ, ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸਿਸ਼ ਚੱਲ ਰਹੀ ਹੈ ਕਿ, ਉਕਤ ਬੰਬਨੁਮਾ ਸ਼ੱਕੀ ਵਸਤੂ ਆਈ ਕਿੱਥੋ?