Live Breaking: ਸੀਐਮ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਕੀਤੇ ਵੱਡੇ ਐਲਾਨ, ਵੇਖੋ ਅਨੰਦਪੁਰ ਸਾਹਿਬ ਤੋਂ ਲਾਈਵ
ਸੀਐਮ ਭਗਵੰਤ ਮਾਨ ਨੇ ਅੱਜ ਅਨੰਦਪੁਰ ਸਾਹਿਬ ਤੋਂ ਵੱਡਾ ਐਲਾਨ ਕੀਤਾ ਕਿ, ਉਨ੍ਹਾਂ ਦੀ ਸਰਕਾਰ ਵਲੋਂ ਅਸੀਂ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰ ਰਹੇ ਹਾਂ। ਉਨ੍ਹਾ ਕਿਹਾ ਕਿ, 5442 ਸਿੱਖਿਆ ਪ੍ਰੋਵਾਈਡਰ ਤੋਂ ਇਲਾਵਾ ਹੋਰਨਾਂ ਕਾਡਰਾਂ ਦੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ, ਕੁੱਲ 8736 ਕੱਚੇ ਅਧਿਆਪਕਾਂ ਨੂੰ ਸਾਡੀ ਸਰਕਾਰ ਪੱਕਾ ਕਰਨ ਜਾ ਰਹੀ ਹੈ। ਸੀਐਮ ਮਾਨ ਨੇ ਇਹ ਵੀ ਕਿਹਾ ਕਿ, ਇਹ ਫ਼ੈਸਲਾ ਅੱਜ ਉਨ੍ਹਾਂ ਦੀ ਕੈਬਨਿਟ ਮੀਟਿੰਗ ਦੇ ਦੌਰਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, ਬਹੁਤ ਜਲਦ ਹੋਰ ਕੱਚੇ ਮੁਲਾਜ਼ਮ ਵੀ ਪੱਕੇ ਕੀਤੇ ਜਾਣਗੇ।