LPG Price:
ਨਵਰਾਤਰਿਆਂ ਦੇ ਵਿਚਕਾਰ ਇੱਕ ਰਾਹਤ ਦੀ ਖਬਰ ਆਈ ਹੈ। ਤੇਲ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਦੇ ਅਨੁਸਾਰ, 1 ਅਕਤੂਬਰ ਤੋਂ, ਦਿੱਲੀ ਵਿੱਚ ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 25.5 ਰੁਪਏ, ਕੋਲਕਾਤਾ ਵਿੱਚ 36.5 ਰੁਪਏ, ਮੁੰਬਈ ਵਿੱਚ 32.5 ਰੁਪਏ, ਚੇਨਈ ਵਿੱਚ 35.5 ਰੁਪਏ ਘੱਟ ਹੋਵੇਗੀ।
ਹਾਲਾਂਕਿ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। 14.2 ਕਿਲੋਗ੍ਰਾਮ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ ‘ਤੇ ਹੀ ਮਿਲੇਗਾ।
ਦਿੱਲੀ ‘ਚ ਇੰਡੇਨ ਦਾ 19 ਕਿਲੋ ਦਾ ਸਿਲੰਡਰ ਹੁਣ 1885 ਰੁਪਏ ਦੀ ਬਜਾਏ 1859.5 ਰੁਪਏ ‘ਚ ਮਿਲੇਗਾ। ਜਦੋਂ ਕਿ ਕੋਲਕਾਤਾ ਵਿੱਚ ਕਮਰਸ਼ੀਅਲ ਸਿਲੰਡਰ 1995.50 ਰੁਪਏ ਵਿੱਚ ਮਿਲੇਗਾ। ਪਹਿਲਾਂ ਇਹ 1959 ਵਿੱਚ ਰੁਪਏ ਵਿੱਚ ਉਪਲਬਧ ਸੀ।
ਮੁੰਬਈ ‘ਚ ਵਪਾਰਕ ਸਿਲੰਡਰ 1844 ਰੁਪਏ ਦੀ ਬਜਾਏ 1811.5 ਰੁਪਏ ‘ਚ ਮਿਲੇਗਾ। ਚੇਨਈ ‘ਚ LPG ਸਿਲੰਡਰ 2009.50 ਰੁਪਏ ‘ਚ ਮਿਲੇਗਾ। ਪਹਿਲਾਂ ਇਹ ਸਿਲੰਡਰ ਇੱਥੇ 2045 ਰੁਪਏ ਵਿੱਚ ਮਿਲਦਾ ਸੀ।