ਚੰਡੀਗੜ੍ਹ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੀ ਵਿਦਿਆਰਥਣ ਦੇ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਾਜਲ ਪੁੱਤਰੀ ਧਨੰਜੈ ਕੁਮਾਰ ਵਾਸੀ ਪਾਣੀਪਤ ਹਰਿਆਣਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ, ਉਹ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਹੀ ਸੀ ਅਤੇ ਆਖ਼ਰ ਉਹਨੇ ਟਰੇਨ ਥੱਲੇ ਸਿਰ ਦੇ ਕੇ ਖੁਦਕੁਸ਼ੀ ਕਰ ਲਈ।
ਦੂਜੇ ਪਾਸੇ, ਰੇਲਵੇ ਪੁਲਿਸ ਦੇ ਵਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ, ਉਨ੍ਹਾਂ ਵਲੋਂ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਮੁਤਾਬਕ, ਕੁੜੀ ਐੱਲ. ਪੀ. ਯੂ. ਵਿੱਚ ਬਾਇਓ ਤਕਨਾਲੋਜੀ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਕੁੜੀ ਦਾ ਵੱਡਾ ਭਰਾ ਵੀ ਉਸਦੇ ਨਾਲ ਹੀ ਇਸੇ ਕਾਲਜ ਵਿੱਚ ਪੜ੍ਹਦਾ ਹੈ। JB