ਭਗਵੰਤ ਮਾਨ ਸਰਕਾਰ ਖਿਲਾਫ਼ ਸਾਂਝਾ ਮੁਲਾਜ਼ਮ ਮੰਚ ਦਾ ਵੱਡਾ ਐਲਾਨ

292

 

ਚੰਡੀਗੜ੍ਹ

ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਨੇ ਆਪ ਸਰਕਾਰ ਵੱਲੋਂ ਮੁਲਾਜ਼ਮਾ ਵਿਰੁੱਧ ਅਖਤਿਆਰ ਕੀਤੀ ਦਮਨ ਦੀ ਨੀਤੀ ਵਿਰੁੱਧ 14 ਸਤੰਬਰ ਬੁੱਧਵਾਰ ਨੂੰ ਸੈਕਟਰ-17 ਚੰਡੀਗ੍ਹੜ ਵਿਖੇ ਰੈਲੀ ਕਰਨ ਦਾ ਐਲਾਨ ਕਰਕੇ ਸੰਘਰਸ਼ ਬਿਗਲ ਵਜਾ ਦਿੱਤਾ। ਇਹ ਰੈਲੀ ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਐਲਾਨੇ ਜ਼ੋਨਲ ਪੱਧਰੀ ਰੈਲੀਆਂ ਦੇ ਐਕਸ਼ਨ ਦੇ ਹੱਕ ਵਿਚ ਕੀਤੀ ਜਾ ਰਹੀ ਹੈ। ਸਾਂਝਾ ਮੁਲਾਜ਼ਮ ਮੰਚ ਦੇ ਚੰਡੀਗ੍ਹੜ ਦੇ ਆਹੁਦੇਦਾਰਾਂ ਵੱਲੋਂ ਅੱਜ ਸੈਕਟਰ-17 ਵਿੱਖੇ ਇਕ ਅਹਿਮ ਮੀਟਿੰਗ ਕੀਤੀ।

ਇਸ ਮੀਟਿੰਗ ਵਿਚ ਪਹੁੰਚੇ ਆਹੁਦੇਦਾਰਾਂ ਨੇ ਇਕ ਸੁਰ ਵਿਚ ਕਿਹਾ ਕਿ  ਆਪ ਸਰਕਾਰ ਵੱਲੋਂ ਵਿਧਾਨ ਸਭਾ ਚੌਣਾ ਵਿਚ ਮੁਲਾਜ਼ਮਾਂ ਨਾਲ ਕੀਤੇ ਵਾਆਦੇ ਪੂਰੇ ਕਰਨ ਵੱਲ ਤਾਂ ਇਕ ਕਦਮ ਵੀ ਨਹੀਂ ਚੁਕਿਆਂ ਸਗੋਂ ਮੁਲਾਜ਼ਮਾ ਦੀਆਂ ਤਨਖਾਹਾਂ ਵੀ ਲੇਟ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। ਇਹ ਮੀਟਿੰਗ ਸਾਂਝਾ ਮੁਲਾਜ਼ਮ ਮੰਚ ਚੰਡੀਗ੍ਹੜ ਦੇ ਕਨਵੀਨਰ ਅਤੇ ਕੋ ਕਨਵੀਨਰ ਰਨਜੀਵ ਸ਼ਰਮਾ, ਦਵਿੰਦਰ ਸਿੰਘ ਬੈਨੀਪਾਲ ਅਤੇ ਜਸਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਉਨ੍ਹਾਂ ਵੱਲੋਂ ਸਾਂਝੇ ਬਿਆਨ ਰਾਹੀ ਕਿਹਾ ਗਿਆ ਹੈ ਕਿ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਜੋ ਇਹ ਕਹਿੰਦੀ ਸੀ ਕੀ ਸੱਤਾ ਵਿਚ ਆਉਂਦੇ ਹੀ ਉਹ ਮੁਲਾਜ਼ਮਾ ਦੀਆਂ ਸਾਰੀਆਂ ਮੰਗਾਂ ਜਿਵੇ ਕੀ ਪੁਰਾਣੀ ਪੈਨਸ਼ਨ ਲਾਗੂ ਕਰਨਾ, ਕੱਚੇ ਮੁਲਾਜ਼ਮ ਨੂੰ ਪੱਕੇ ਕਰਨਾ ਅਤੇ ਡੀ.ਏ ਦੀਆਂ ਕਿਸਤਾ ਜਾਰੀ ਕਰ ਦਿਤੀਆਂ ਜਾਣਗੀਆਂ ਪ੍ਰੰਤੂ ਆਪ ਸਰਕਾਰ ਵੱਲੋਂ ਹੁੱਣ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਦੇ ਪਾ ਰਹੀ।

ਪੰਜਾਬ ਸਟੇਟ ਮਨਸਟੀਰੀਅਲ ਸਰਵਿਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕਲੈਰੀਕਲ ਕਾਮਿਆਂ ਵੱਲੋਂ ਪੰਜਾਬ ਭਰ ਵਿਚ ਸੰਘਰਸ਼ ਦਾ ਆਗਾਜ ਕਰ ਦਿਤਾ ਗਿਆ ਹੈ ਅਤੇ ਜਲਦੀ ਹੀ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਅਰੰਭ ਕਰ ਦਿਤੀਆਂ ਗਈਆਂ ਹਨ ਜਿਸ ਦੇ ਫਲਸਰੂਪ ਤਿਖੇ ਸੰਘਰਸਾਂ ਨੂੰ ਅੰਜਾਮ ਦਿਤਾ ਜਾਵੇਗਾ।

ਸਾਂਝੇ ਮੁਲਾਜ਼ਮ ਮੰਚ ਦੇ ਸੂਬਾ ਕਨਵੀਨਰ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸਨ ਦੇ ਚੈਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਸ਼ਿਰਕਤ ਕਰਦੇ ਹੋਏ ਕਿਹਾ ਕੀ ਆਪ ਸਰਕਾਰ ਸੋਸ਼ਲ ਮੀਡੀਆ ਦੀ ਸਰਕਾਰ ਹੈ। ਇਸ ਸਰਕਾਰ ਵੱਲੋਂ ਅਜੇ ਤੱਕ ਜਮੀਨੀ ਪੱਧਰ ਤੇ ਯਥਾਰਥ ਤੋਰ ਤੇ ਕੁੱਝ ਨਹੀਂ ਕੀਤਾ ਸਿਰਫ ਪੰਜਾਬ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਆਪਣੀ ਬੇਤੁਕੀ ਮਸ਼ਹੂਰੀ ਹੀ ਕੀਤੀ ਹੈ।

ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਨੂੰ ਸੰਗਰੂਰ ਬਾਈ ਇਲੈਕਸ਼ਨ ਵਿਚ ਮਿਲ ਚੁੱਕਾ ਹੈ ਪ੍ਰੰਤੂ ਇਸ ਸਰਕਾਰ ਦੀ ਬੇਸ਼ਰਮੀ ਇਸ ਕਦਰ ਵੱਧ ਗਈ ਹੈ ਕਿ ਇਹ ਕੰਮ ਕਰਨ ਦੀ ਥਾਂ ਤੇ ਛੋਟੀਆਂ ਗੱਲਾਂ ਨੂੰ ਮਸ਼ਹੂਰੀਆਂ ਰਾਹੀਂ ਵੱਡੀਆਂ ਉਪਲਭਦੀਆਂ ਦਰਸਾ ਕੇ ਪੰਜਾਬ ਦੇ ਖਜਾਨੇ ਨੂੰ ਖੋਰਾ ਲਾ ਰਹੀ ਹੈ। ਉਨ੍ਹਾਂ ਕਿਹਾ ਕਿ  ਸਾਂਝਾ ਮੁਲਾਜ਼ਮ ਮੰਚ ਆਪਣੀ ਪੂਰੀ ਤਾਕਤ ਨਾਲ ਆਪਣੀਆਂ ਭਾਈਵਾਲ ਅਤੇ ਸਾਂਝੀ ਵਿਚਾਰਧਾਰ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ ਦੀ ਲਾਮਬੰਦੀ ਕਰ ਕੇ ਪਿਛਲੀ ਸਰਕਾਰ ਵਿਰੁੱਧ ਕੀਤੇ ਐਕਸ਼ਨ ਨਾਲੋਂ ਕਈ ਗੁੱਣਾ ਵੱਡੇ ਐਕਸ਼ਨਾ ਨੂੰ ਅੰਜਾਮ ਦਿਤਾ ਜਾਵੇਗਾ ਜੋ ਸਰਕਾਰ ਦੀਆਂ ਚੂਲਾਂ ਹਿਲਾ ਦੇਣਗੇ।

LEAVE A REPLY

Please enter your comment!
Please enter your name here