ਪੰਜਾਬ ਨੈੱਟਵਰਕ, ਚੰਡੀਗੜ੍ਹ-
ਅੱਜ ਵਿਸ਼ਵਕਰਮਾ ਦਿਵਸ ਮੌਕੇ ਤੇ ਸੀਐਮ ਪੰਜਾਬ ਭਗਵੰਤ ਮਾਨ ਦੇ ਵਲੋਂ ਲੁਧਿਆਣਾ ਦੇ ਅੰਦਰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਆਪਣੇ ਸੰਬੋਧਨ ਵਿਚ ਜਿਥੇ ਸੀਐਮ ਮਾਨ ਨੇ ਵਿਰੋਧੀ ਧਿਰ ਤੇ ਤਿੱਖੇ ਹਮਲੇ ਕੀਤੇ, ਉਥੇ ਹੀ ਵੱਡੇ ਐਲਾਨ ਵੀ ਕੀਤੇ।
ਮੀਡੀਆ ਨਾਲ ਗੱਲਬਾਤ ਦੌਰਾਨ ਸੀਐਮ ਮਾਨ ਨੇ ਕਿਹਾ ਕਿ, ਪੰਜਾਬ ਦੇ ਅੰਦਰ ਬਹੁਤ ਜਲਦ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਇੱਕ ਅਜਿਹਾ ਸੈੱਲ ਸਥਾਪਕ ਕੀਤਾ ਜਾਵੇਗਾ, ਜਿਥੋਂ ਵੱਧ ਤੋਂ ਵੱਧ ਨੌਜਵਾਨ ਰੁਜ਼ਗਾਰ ਹਾਸਲ ਕਰ ਸਕਣਗੇ।
ਸੀਐਮ ਮਾਨ ਨੇ ਕਿਹਾ ਕਿ, ਉਨ੍ਹਾਂ ਦੀ ਟੀਮ ਇਸ ਸੈੱਲ ਨੂੰ ਸਥਾਪਤ ਕਰਨ ਤੇ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਨੌਜਵਾਨਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ, ਪੰਜਾਬ ਦੇ ਅੰਦਰ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ ਅਤੇ ਨੌਜਵਾਨ ਮਿਹਨਤੀ ਵੀ ਹਨ ਅਤੇ ਉਹ ਕੰਮ ਕਰਨਾ ਜਾਣਦੇ ਹਨ। ਮਾਨ ਨੇ ਕਿਹਾ ਕਿ, ਬਹੁਤ ਜਲਦ ਨੌਜਵਾਨਾਂ ਨੂੰ ਰੁਜ਼ਗਾਰ ਚੁਣਨ ਲਈ ਇੱਕ ਸੈਲ ਦਾ ਛੇਤੀ ਹੀ ਗਠਨ ਕੀਤਾ ਜਾਵੇਗਾ।
Joginder Singh