ਮਨਪ੍ਰੀਤ ਬਾਦਲ ਦੀਆਂ ਵਧੀਆਂ ਮੁਸ਼ਕਲਾਂ! ਨਵਾਂ ਘੁਟਾਲਾ ਪਾ ਸਕਦੈ ਸਿਆਪਾ

944

 

ਬਠਿੰਡਾ-

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਅਮਰ ਉਜਾਲਾ ਦੀ ਖ਼ਬਰ ਮੁਤਾਬਿਕ, ਕੋਵਿਡ ਮਹਾਂਮਾਰੀ ਦੌਰਾਨ ਇੱਕ ਸੁਸਾਇਟੀ ਬਣਾ ਕੇ ਖੋਲ੍ਹੇ ਗਏ ਮੁਫਤ ਕੋਵਿਡ ਸੈਂਟਰ ਲਈ ਖਰੀਦੀਆਂ ਅਤੇ ਦਾਨ ਕੀਤੀਆਂ ਚੀਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਡੀਸੀ ਨੇ ਸਿਵਲ ਸਰਜਨ ਤੇਜਵੰਤ ਸਿੰਘ, ਰੈੱਡ ਕਰਾਸ ਸਕੱਤਰ, ਸਮਾਲ ਸੇਵਿੰਗ ਅਫਸਰ ਦੇ ਨਾਂ ’ਤੇ ਕਮੇਟੀ ਦਾ ਗਠਨ ਕੀਤਾ ਹੈ।

ਦੱਸ ਦੇਈਏ ਕਿ ਮਨਪ੍ਰੀਤ ਬਾਦਲ ਦੇ ਇੱਕ ਰਿਸ਼ਤੇਦਾਰ ਨੇ ਇੱਕ ਸੋਸਾਇਟੀ ਬਣਾਈ ਸੀ ਅਤੇ ਮੈਰੀਟੋਰੀਅਸ ਸਕੂਲ ਵਿੱਚ ਇੱਕ ਮੁਫਤ ਕੋਵਿਡ ਸੈਂਟਰ ਖੋਲ੍ਹਿਆ ਸੀ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਨੇ ਇਸ ਸੁਸਾਇਟੀ ਲਈ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਇਸ ਸਬੰਧੀ ਇੱਕ ਸਮਾਜ ਸੇਵੀ ਨੇ ਵਾਇਰਲ ਹੋਈ ਇੱਕ ਪੋਸਟ ਵਿੱਚ ਗੰਭੀਰ ਦੋਸ਼ ਲਾਏ ਸਨ। ਇਸ ਜਾਂਚ ਨਾਲ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁਫਤ ਕੇਂਦਰ ਲਈ ਖਰੀਦੀਆਂ ਗਈਆਂ ਵਸਤਾਂ ਅਤੇ ਦਾਨ ਕੀਤੇ ਗਏ ਪੈਸੇ ਦੇ ਖਰਚੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇੱਕ ਸੋਸ਼ਲ ਵਰਕਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦੋਸ਼ ਲਾਇਆ ਸੀ ਕਿ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਭੋਜਨ, ਫਲ ਅਤੇ ਹੋਰ ਸੇਵਾਵਾਂ ਲਈ ਪੈਸੇ ਦਾਨ ਕੀਤੇ ਹਨ। ਵੱਡੇ-ਵੱਡੇ ਦਾਨ ਆਉਣ ਦੇ ਬਾਵਜੂਦ ਲੱਖਾਂ ਰੁਪਏ ਆਪ ਖਰਚੇ ਗਏ। ਪੋਸਟ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

LEAVE A REPLY

Please enter your comment!
Please enter your name here