ਚੰਡੀਗੜ੍ਹ-
ਮੌਸਮ ਵਿਭਾਗ ਦੇ ਵਲੋਂ ਪੰਜਾਬ ਦੇ ਅੰਦਰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿਚ ਲੰਘੀ ਰਾਤ ਤੋਂ ਹੀ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਹੋਰਨਾਂ ਖਿੱਤਿਆਂ ਤੋਂ ਵੀ ਬਾਰਸ਼ ਦੀਆਂ ਖ਼ਬਰਾਂ ਮਿਲੀਆਂ ਹਨ। ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਉਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੇ ਅੰਦਰ ਭਾਰੀ ਬਾਰਸ਼ ਪੈਣ ਦੀ ਚੇਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ, ਅਗਲੇ ਦਿਨਾਂ ਵਿੱਚ ਵੀ ਮੌਸਮ ਖ਼ਰਾਬ ਰਹੇਗਾ। ਅੱਜ ਦਿਨ ਭਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਖਰਾਬ ਮੌਸਮ ਕਾਰਨ ਅੱਜ ਪੰਜਾਬ ਦੇ ਕਈ ਜ਼ਿਲਿਆਂ ‘ਚ ਬਾਰਿਸ਼ ਅਤੇ ਗਰਜ ਹੋਵੇਗੀ। ਪੰਜਾਬ ਦੇ ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ, ਰੋਪੜ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ ਅਤੇ ਮੋਹਾਲੀ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੀਂਹ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਮੌਸਮ ਠੰਢਾ ਹੋ ਗਿਆ ਹੈ। ਰਾਤ ਦੇ ਮੌਸਮ ਨੇ ਵੱਡਾ ਫਰਕ ਲਿਆ ਹੈ। ਲੋਕਾਂ ਨੇ ਆਪਣੇ ਘਰਾਂ ਵਿੱਚ ਏਸੀ ਕੂਲਰਾਂ ਤੋਂ ਲੈ ਕੇ ਪੱਖੇ ਵੀ ਬੰਦ ਕਰ ਦਿੱਤੇ ਹਨ ਅਤੇ ਰਾਤ ਨੂੰ ਸੌਣ ਲਈ ਕੰਬਲ ਕੱਢ ਲਏ ਹਨ। ਇਸ ਦੇ ਨਾਲ ਹੀ ਹੁਣ ਹੋ ਰਹੀ ਬਾਰਿਸ਼ ਤੋਂ ਬਾਅਦ ਤਾਪਮਾਨ ਹੋਰ ਹੇਠਾਂ ਆ ਜਾਵੇਗਾ।
ਦੂਜੇ ਪਾਸੇ ਹਰਿਆਣਾ ਦੇ ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਅੰਬਾਲਾ ਅਤੇ ਪੰਚਕੂਲਾ ‘ਚ ਅਸਮਾਨ ‘ਚ ਬਿਜਲੀ ਚਮਕਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਦੇਰ ਰਾਤ ਤੋਂ ਬਾਰਿਸ਼ ਜਾਰੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਭਰ ਮੀਂਹ ਪੈ ਸਕਦਾ ਹੈ। ਜਾਗਰਣ
[…] ਮੌਸਮ ਵਿਭਾਗ ਵਲੋਂ ਪੰਜਾਬ ‘ਚ ਯੈਲੋ ਅਲਰਟ ਜਾਰ… […]