ਭਗਵੰਤ ਮਾਨ ਸਰਕਾਰ ਨੇ ਲਏ ਮੁਲਾਜ਼ਮ ਵਿਰੋਧੀ ਫ਼ੈਸਲੇ; ਠੇਕਾ ਮੁਲਾਜ਼ਮਾਂ ਨੂੰ ਇੰਝ ਕੀਤਾ ਜਾ ਰਿਹੈ ਬਾਹਰ?

434

 

ਨਵਾਂ ਗਾਓਂ (ਮਾਰਕੰਡਾ ਤਪਾ ):

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਬੀਤੇ ਦਿਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਕੋਠੀ ਅੱਗੇ ਹੁਸ਼ਿਆਰਪੁਰ ਧਰਨਾ ਦਿੱਤਾ ਗਿਆ।

ਇਸ ਸਬੰਧੀ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਮੇਜਰ ਸਿੰਘ ਅਕਾਲਗੜ੍ਹ‌, ਜਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਪਲਹੇੜੀ ਬ੍ਰਾਂਚ ਪ੍ਰਦਾਨ ਸੁਰਮੁੱਖ ਸਿੰਘ ਬਠਲਾਣਾ ਅਤੇ ਸੰਜੀਵ ਕੁਮਾਰ ਬੰਟੀ, ਪ੍ਰੈੱਸ ਸਕੱਤਰ ਰਵੀ ਪ੍ਰਕਾਸ਼ ਨਵਾ ਗਾਓਂ ਨੇ ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਸਮੇਤ ‘‘ਮੰਗ-ਪੱਤਰ’’ ’ਚ ਦਰਜ ‘ਮੰਗਾਂ’ ਦਾ ਹੱਲ ਕਰਨ ਦੀ ਮੰਗ ਲਈ ਜਸਸ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ’ਚ ਪੈਨਲ ਮੀਟਿੰਗ ਅਤੇ ਇਸਦੇ ਬਾਅਦ ਵਿਭਾਗੀ ਮੁੱਖੀ ਜਸਸ ਵਿਭਾਗ ਮੋਹਾਲੀ ਨਾਲ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਹੋਈ ਸੀ।

ਜਿਨ੍ਹਾਂ ਵਿਚ ਜਥੇਬੰਦੀ ਵਲੋਂ ਰੱਖੀਆਂ ‘ਮੰਗਾਂ’ ’ਤੇ ਵਿਚਾਰ-ਚਰਚਾ ਕਰਨ ਉਪਰੰਤ ‘ਮੰਗਾਂ’ ਨੂੰ ਲਾਗੂ ਕਰਕੇ ਚਿੱਠੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਤ੍ਰਾਂਸ਼ਦੀ ਜਥੇਬੰਦੀ ਦੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਹੈ।

ਉਲਟਾ 10-15 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਵਲੋਂ ਕੀਤੇ ਜਾ ਰਹੇ ਕੰਮ ਦਾ ਤਜਰਬਾ ਖਤਮ ਕਰਨ ਲਈ ਵਰਕਰ ਵਿਰੋਧੀ ਫੈਸਲੇ ਲੈਣ ਜਾ ਰਹੇ ਹਨ।

ਹੁਣ ਵਰਕਰ ਆਪਣੇ ਹੱਕ ਪ੍ਰਾਪਤ ਕਰਨ ਲਈ ਸੜਕਾਂ ਤੇ ਨਿਕਲ ਕੇ ਸੰਘਰਸ਼ ਕਰਨ ਲਈ ਮਜਬੂਰ ਹੋ ਚੁੱਕੇ ਹਨ।

 

LEAVE A REPLY

Please enter your comment!
Please enter your name here