ਨਵੀਂ ਦਿੱਲੀ-
ਤੇਲ ਕੰਪਨੀਆਂ ਦੇ ਵਲੋਂ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਵੀਆਂ ਜਾਰੀ ਕੀਤੀਆਂ ਹਨ। ਭਾਰਤ ਦੇ ਕੁਝ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਮਾਮੂਲੀ ਬਦਲਾਅ ਕੀਤਾ ਗਿਆ ਹੈ।
ਵੱਡੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਇੱਕ ਲੀਟਰ ਡੀਜ਼ਲ 89.62 ਰੁਪਏ ਵਿੱਚ ਮਿਲ ਰਿਹਾ ਹੈ।
ਕੋਲਕਾਤਾ ‘ਚ ਇਕ ਲੀਟਰ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ ‘ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ‘ਚ ਮਿਲ ਰਿਹਾ ਹੈ।
ਚੇਨਈ ‘ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੈ।
ਆਪਣੇ ਸ਼ਹਿਰ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰਨ ਦਾ ਤਰੀਕਾ, ਜਾਣੋ
ਤੁਸੀਂ ਸਿਰਫ਼ ਇੱਕ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇੰਡੀਅਨ ਆਇਲ (IOC) ਦੇ ਗਾਹਕਾਂ ਨੂੰ RSP <ਡੀਲਰ ਕੋਡ> ਟਾਈਪ ਕਰਕੇ ਨੰਬਰ 9224992249 ‘ਤੇ SMS ਕਰਨਾ ਹੋਵੇਗਾ। ਬੀਪੀਸੀਐਲ ਦੇ ਗਾਹਕ RSP <ਡੀਲਰ ਕੋਡ> ਟਾਈਪ ਕਰਕੇ 9223112222 ‘ਤੇ SMS ਕਰਦੇ ਹਨ। ਇਸ ਤੋਂ ਇਲਾਵਾ, HPCL ਗਾਹਕਾਂ ਨੂੰ HPPRICE <ਡੀਲਰ ਕੋਡ> ਟਾਈਪ ਕਰਕੇ 9222201122 ‘ਤੇ ਇੱਕ SMS ਭੇਜਣਾ ਹੋਵੇਗਾ।