ਪੰਜਾਬ ਨੈੱਟਵਰਕ, ਲੁਧਿਆਣਾ-
ਇਸ ਵੇਲੇ ਦੀ ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ, ਜਿਥੋਂ ਦੇ ਸ਼ਹਿਰ ਦੋਰਾਹਾ ਵਿਚ ਇਕ ਨਿਹੰਗ ਸਿੰਘ ਦਾ ਅਣਪਛਾਤਿਆਂ ਦੇ ਵਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ।
ਨਿਹੰਗ ਸਿੰਘ ਦੀ ਲਾਸ਼ ਨੂੰ ਦੋਹਾਰਾ ਨਹਿਰ ਦੀ ਪੁਲ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਖ਼ਬਰਾਂ ਮੁਤਾਬਿਕ, ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਕਰੀਬ 50 ਸਾਲ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ, ਦੋਰਾਹਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੁਰਮੇਲ ਸਿੰਘ ਇਕ ਡੇਰਾ ਬਣਾ ਕੇ ਰਹਿ ਰਿਹਾ ਸੀ, ਜਿਥੇ ਅੱਜ ਸਵੇਰੇ ਜਦੋਂ ਸੇਵਾਦਾਰ ਚਾਹ ਲੈ ਕੇ ਗਿਆ ਤਾਂ, ਵੇਖਿਆ ਕਿ, ਨਿਹੰਗ ਸਿੰਘ ਦਾ ਕਤਲ ਹੋਇਆ ਪਿਆ ਸੀ।
ਨਿਹੰਗ ਦੇ ਕਤਲ ਦੀ ਸੂਚਨਾ ਤੁਰੰਤ ਸੇਵਾਦਾਰ ਦੇ ਵਲੋਂ ਪੁਲਿਸ ਅਤੇ ਇਲਾਕਾ ਨਿਵਾਸੀਆਂ ਨੂੰ ਦਿੱਤੀ ਗਈ। ਪੁਲਿਸ ਦੀ ਮੰਨੀਏ ਤਾਂ, ਕਿਸੇ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ, ਨਿਹੰਗ ਸਿੰਘ ਦੇ ਸਾਥੀ ਨਿਹੰਗ ਸਿੰਘਾਂ ਦਾ ਦੋਸ਼ ਹੈ ਕਿ, ਦੋ ਅਣਪਛਾਤੇ ਵਿਅਕਤੀ ਬੀਤੇ ਦਿਨ ਗੁਰਮੇਲ ਸਿੰਘ ਨੂੰ ਮਿਲਣ ਆਏ ਸਨ, ਜਿਨ੍ਹਾਂ ਤੇ ਸ਼ੱਕ ਹੈ ਕਿ, ਉਹ ਇਸ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ।