ਆਪ ਆਗੂ ਮਨਦੀਪ ਲੱਖੇਵਾਲ ਨਾਲ ਕੱਲ੍ਹ ਹੋਵੇਗਾ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ

867

 

ਦਲਜੀਤ ਕੌਰ ਭਵਾਨੀਗੜ੍ਹ, ਸੰਗਰੂਰ

ਸੰਗਰੂਰ ਤੋ ‘ਆਪ’ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਕੱਲ ਨੂੰ ਵਿਵਾਹਿਕ ਜੀਵਨ ‘ਚ ਬੱਝ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਨਰਿੰਦਰ ਕੌਰ ਭਰਾਜ ਦਾ ਵਿਆਹ ਆਮ ਆਦਮੀ ਪਾਰਟੀ ਦੇ ਆਗੂ ਵਰਕਰ ਮਨਦੀਪ ਸਿੰਘ ਲੱਖੇਵਾਲ ਨਾਲ ਹੋਵੇਗਾ।

ਭਵਾਨੀਗੜ੍ਹ ਬਲਾਕ ਦਾ ਇਹ ਪਿੰਡ ਲੱਖੇਵਾਲ ਜੋ ਕਿ ਨਰਿੰਦਰ ਕੌਰ ਭਰਾਜ ਦੇ ਪਿੰਡ ਭਰਾਜ ਦੇ ਬਿਲਕੁਲ ਨਾਲ ਹੀ ਹੈ। ਕੱਲ੍ਹ ਤੋਂ 28 ਸਾਲਾ ਨਰਿੰਦਰ ਕੌਰ ਭਰਾਜ 29 ਸਾਲਾ ਪਿੰਡ ਲੱਖੇਵਾਲ ਦੇ ਨੌਜਵਾਨ ਮਨਦੀਪ ਲੱਖੇਵਾਲ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਗੇ।

ਦੱਸਣਯੋਗ ਹੈ ਕਿ ਵਿਧਾਇਕ ਨਰਿੰਦਰ ਭਰਾਜ ਦੇ ਜੀਵਨ ਸਾਥੀ ਮਨਦੀਪ ਲੱਖੇਵਾਲ ਵੀ ਉਨ੍ਹਾ ਦੀ ਤਰ੍ਹਾਂ ਇੱਕ ਆਮ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਅੱਜ ਕੱਲ੍ਹ ਪਟਿਆਲਾ ਵਿਖੇ ਰਹਿ ਰਹੇ ਹਨ। ਮਨਦੀਪ ਲੱਖੇਵਾਲ 2022 ਦੀਆ ਵਿਧਾਨ ਚੋਣਾਂ ਤੋਂ ਪਹਿਲਾਂ ਨਰਿੰਦਰ ਕੌਰ ਭਰਾਜ ਅਤੇ ਉਨ੍ਹਾ ਦੇ ਪਰਿਵਾਰ ਦੇ ਕਾਫੀ ਕਰੀਬੀ ਰਹੇ ਹਨ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਵਿਆਹ ਬੇਹੱਦ ਸਾਦੇ ਢੰਗ ਨਾਲ ਪਟਿਆਲਾ ਵਿਖੇ ਹੋਵੇਗਾ ਅਤੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਰਿਵਾਰ ਸਮੇਤ ਸ਼ਿਰਕਤ ਕਰਨਗੇ। ਇਹ ਵਿਆਹ ਦੋਵੇਂ ਪਰਿਵਾਰਾਂ ਅਤੇ ਕੁਝ ਖਾਸ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਗੁਰਦੁਆਰਾ ਸਾਹਿਬ (ਨੇੜੇ ਪਟਿਆਲਾ) ਵਿਖੇ ਬੜੇ ਹੀ ਸਾਦੇ ਢੰਗ ਨਾਲ ਰਚਾਇਆ ਜਾਵੇਗਾ।

ਵਿਆਹ ਦੇ ਇਸ ਪ੍ਰੋਗਰਾਮ ਵਿੱਚ ਦੋਵੇਂ ਪਰਿਵਾਰਾਂ ਦੇ ਬਹੁਤ ਘੱਟ (ਲੱਗਭੱਗ 15-15) ਬੰਦੇ ਹੀ ਸ਼ਾਮਿਲ ਹੋਣਗੇ। ਵਿਧਾਇਕ ਭਰਾਜ ਉਨ੍ਹਾਂ ਦੇ ਪਰਿਵਾਰ ਦੇ ਹਰ ਮੈਂਬਰ ਦਾ ਵਿਆਹ ਇਸੇ ਗੁਰੂਦੁਆਰਾ ਸਾਹਿਬ ਵਿਖੇ ਸਾਦੇ ਢੰਗ ਨਾਲ ਰਚਾਇਆ ਜਾਾਂਦਾ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਪਣੇ ਮਾਪਿਆਂ ਦੀ ਪਸੰਦ ਦੇ ਅਨੁਸਾਰ ਇਹ ਵਿਆਹ ਰਚਾਇਆ ਹੈ।

 

LEAVE A REPLY

Please enter your comment!
Please enter your name here