ਭਗਵੰਤ ਮਾਨ ਦੇ ਸ਼ਹਿਰ ‘ਚ NSQF ਵੋਕੇਸ਼ਨਲ ਅਧਿਆਪਕ ਕਰਨਗੇ ਰੋਸ ਰੈਲੀ

379

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਐਨ ਐਸ ਕਿਊ ਐਫ ਪੰਜਾਬ ਦੇ ਸੂਬਾ ਪ੍ਰਧਾਨ ਸਾਹਿਬ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ ਸਮੂਹ ਪੰਜਾਬ ਭਰ ਤੋਂ ਐਨ ਐਸ ਕਿਊ ਐਫ ਅਧਿਆਪਕ ਸਰਕਾਰ ਵਿਰੁੱਧ ਰੋਸ ਰੈਲੀ ਕਰਨਗੇ।

ਕਿਉਂਕਿ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਬਿਲਕੁਲ ਕੋਈ ਧਿਆਨ ਦਿੱਤਾ ਨਾ ਹੀ ਕੋਈ ਤਨਖਾਹਾਂ ਵਿੱਚ ਵਾਧਾ ਕੀਤਾ ਹੈ ਤੇ ਨਾ ਹੀ ਅਧਿਆਪਕਾਂ ਦੀ ਕੋਈ ਜੋਬ ਸਰੱਖਿਆ ਬਣਾਈ ਹੈ, ਇਸ ਦੇ ਰੋਜ ਵਜੋਂ ਦੋ ਅਕਤੂਬਰ ਨੂੰ ਜਿਸ ਦਿਨ ਕਿ ਗਾਂਧੀ ਜਯੰਤੀ ਹੈ ਉਸ ਦਿਨ ਪੰਜਾਬ ਭਰ ਤੋਂ ਸਮੂਹ ਅਧਿਆਪਕ ਰੋਸ ਰੈਲੀ ਕਰਨਗੇ।

ਮਾਨ ਸਰਕਾਰ ਵਲੋਂ NSQF ਅਧਿਆਪਕਾਂ ਦੇ ਹੱਕਾਂ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਸਗੋਂ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ NSQF ਅਧਿਆਪਕਾਂ ਦੇ 215 ਦਿਨ ਚਲੇ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਵਲੋਂ ਸ਼ਾਮਲ ਹੋ ਕੇ ਕੀਤੇ ਗਏ ਵਾਅਦੇ ਵੀ ਅਧੂਰੇ ਪਏ ਹਨ, ਜਿਵੇਂ…

1. ਹਰਿਆਣਾ ਰਾਜ ਦੀ ਤਰਜ ਤੇ NSQF ਅਧਿਆਪਕਾਂ ਨੂੰ ਤਨਖਾਹ ਵਾਧਾ ਦੇਣਾ।

2. NSQF ਅਧਿਆਪਕਾਂ ਦੀ ਜੌਬ ਸੁਰੱਖਿਆ ਤਹਿ ਕਰਨਾ।

3. NSQF ਅਧਿਆਪਕਾਂ ਦੀ ਬਦਲੀ ਦੀ ਨੀਤੀ ਤਿਆਰ ਕਰਨੀ।

ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਸਮੂਹ NSQF ਅਧਿਆਪਕ 2 ਅਕਤੂਬਰ ਨੂੰ 11 ਵਜੇ BSNL ਪਾਰਕ, ਸੰਗਰੂਰ ਵਿਖੇ ਪਹੁੰਚਕੇ ਰੋਸ਼ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਮੂਹ ਜਿਲਾ ਪ੍ਰਧਾਨ ਅਤੇ ਸੂਬਾ ਕਮੇਟੀ ਦੇ ਨੁਮਾਇੰਦੇ ਹਾਜ਼ਿਰ ਸਨ।

 

LEAVE A REPLY

Please enter your comment!
Please enter your name here