ਪੰਜਾਬ ਨੈੱਟਵਰਕ, ਚੰਡੀਗੜ੍ਹ-
ਐੱਨ ਐੱਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਪਿਛਲੇ ਤਕਰੀਬਨ 13 ਮਹੀਨਿਆਂ ਤੋਂ ਪੰਜਾਬ ਸਰਕਾਰ ਨਾਲ ਚੱਲ ਰਹੀਆਂ ਮੀਟਿੰਗਾਂ ਬਾਰੇ ਚਰਚਾ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਲਾਰਾ ਨੀਤੀ ਬਾਰੇ ਸਾਰੇ ਅਧਿਆਪਕਾਂ ਵਿੱਚ ਰੋਸ ਭਰਿਆ ਪਿਆ ਹੈ। ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਰੋਸ ਪ੍ਰਦਰਸ਼ਨ ਦੀ ਤਾਰੀਖ 2 ਜੂਨ ਤੈਅ ਕੀਤੀ ਗਈ ਅਤੇ ਸਥਾਨ ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਚੁਣਿਆ ਗਿਆ।
ਮੀਟਿੰਗ ਉਪਰੰਤ ਸੂਬਾ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐੱਨ ਐੱਸ ਕਿਊ ਐੱਫ ਅਧਿਆਪਕ ਪੰਜਾਬ ਸਰਕਾਰ ਦੇ ਲਾਰੇ ਵਾਲੀ ਨੀਤੀ ਤੋਂ ਨਾ ਖੁਸ਼ ਹੋਣ ਕਾਰਨ ਇਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ ਅਤੇ ਇਹ ਦੱਸਿਆ ਗਿਆ ਕਿ ਸਾਡੀ ਜਥੇਬੰਦੀ ਦੀਆਂ ਪੰਜਾਬ ਸਰਕਾਰ ਨਾਲ ਹੁਣ ਤੱਕ ਲਗਭਗ 15 ਤੋਂ 16 ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਵਾਰ ਮੀਟਿੰਗ ਵਿੱਚ ਲਾਰਾ ਲਾ ਦਿੱਤਾ ਜਾਂਦਾ ਹੈ ਅਤੇ 2 ਮਹੀਨੇ ਦਾ ਸਮਾਂ ਮੰਗ ਲਿਆ ਜਾਂਦਾ ਹੈ ਸੋ ਆਗੂਆਂ ਵਲੋਂ ਦੱਸਿਆ ਗਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਇਸ ਲਈ ਛੁੱਟੀਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ 2 – 3 ਐੱਨ ਐੱਸ ਕਿਊ. ਐੱਫ ਦੇ ਅਧਿਆਪਕ ਕੰਪਨੀਆਂ ਨਾਲ ਰਲ ਕੇ ਸਾਰੇ ਐੱਨ ਐੱਸ ਕਿਊ ਐੱਫ ਅਧਿਆਪਕਾਂ ਦਾ ਨੁਕਸਾਨ ਕਰ ਰਹੇ ਹਨ। ਉਹ ਯੂਨੀਅਨ ਵਲੋਂ ਕੀਤੇ ਜਾਣ ਵਾਲੇ ਹਰ ਇੱਕ ਸੰਘਰਸ਼ ਦੀ ਨਿਖੇਧੀ ਕਰਦੇ ਹਨ ਉਹ ਲਗਾਤਾਰ ਯੂਨੀਅਨ ਦੀ ਏਕਤਾ ਦੇ ਖਿਲਾਫ ਕੰਮ ਕਰ ਰਹੇ ਹਨ, ਇਹਨਾਂ ਵਲੋਂ ਅਧਿਆਪਕਾਂ ਨੂੰ ਸੰਘਰਸ਼ ਦਾ ਹਿੱਸਾ ਨਾ ਬਣਨ ਦੀ ਗੱਲ ਕਹੀ ਜਾ ਰਹੀ ਹੈ।
ਇਸ ਲਈ ਇੱਥੇ “ਐੱਨ ਐੱਸ ਕਿਊ ਐੱਫ ਅਧਿਆਪਕ ਯੂਨੀਅਨ ਪੰਜਾਬ” ਘੋਸ਼ਿਤ ਕਰਦੀ ਹੈ ਕਿ ਸਾਡਾ ਉਹਨਾਂ ਨਾਲ ਕੋਈ ਸਬੰਧ ਨਹੀਂ ਹੈ, ਜੇਕਰ ਕੋਈ ਐਲਾਨ ਕੀਤਾ ਜਾਂਦਾ ਹੈ ਤਾਂ ਉਹ ਸਿਰਫ “ਐੱਨ ਐੱਸ ਕਿਊ ਐੱਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ” ਦੇ ਝੰਡੇ ਹੇਠ ਕੀਤਾ ਜਾਵੇਗਾ ਉਸਤੋਂ ਬਿਨਾਂ ਕਿਸੇ ਤੇ ਵੀ ਯਕੀਨ ਨਾ ਕੀਤਾ ਜਾਵੇ। ਇਹ ਲੋਕ ਕੰਪਨੀਆਂ ਦੇ ਮੁਖਬਰ ਵੀ ਹੋ ਸਕਦੇ ਹਨ, ਇਹ ਅਧਿਆਪਕਾਂ ਦੀ ਸੂਚਨਾ ਕੰਪਨੀਆਂ ਤੱਕ ਪਹੁੰਚਾ ਸਕਦੇ ਹਨ ਇਸ ਲਈ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਸੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਗੂਆਂ ਨੇ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਐੱਮ ਐੱਲ ਏ ਜਿਹਨਾਂ ਵਿੱਚ ਬਹੁਤੇ ਇਸ ਸਮੇਂ ਕੈਬਨਿਟ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ, ਉਹਨਾਂ ਵਲੋਂ ਸਾਡੇ ਧਰਨੇ ਰੈਲੀਆਂ ਤੇ ਆ ਆ ਕੇ ਵਾਅਦਾ ਕੀਤਾ ਜਾਂਦਾ ਸੀ ਕਿ ਆਉਟਸੋਰਸ ਭਰਤੀ ਬੰਦ ਕਰਾਂਗੇ, ਕੰਪਨੀਆਂ ਨੂੰ ਸਿੱਖਿਆ ਵਿਭਾਗ ਚੋਂ ਬਾਹਰ ਕਰਾਂਗੇ, ਐੱਨ ਐੱਸ ਕਿਊ ਐੱਫ ਅਧਿਆਪਕਾਂ ਨੂੰ ਕੰਪਨੀਆਂ ਤੋਂ ਮੁਕਤ ਕਰਕੇ ਸਿੱਖਿਆ ਵਿਭਾਗ ਵਿੱਚ ਸ਼ਾਮਲ ਵੀ ਕਰਾਂਗੇ ਅਤੇ ਪੂਰੀਆਂ ਤਨਖ਼ਾਹ ਵੀ ਦਿੱਤੀ ਜਾਵੇਗੀ ਪਰ ਉਲਟਾ ਆਉਟਸੋਰਸ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਨੇ ਝੂਠੇ ਵਾਅਦਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ। ਇਸੇ ਕਾਰਨ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ ਜਿਸ ਕਰਕੇ ਐੱਨ ਐੱਸ ਕਿਊ ਐੱਫ ਅਧਿਆਪਕ ਪੰਜਾਬ ਭਰ ਤੋਂ ਪਹੁੰਚ ਕੇ ਸਰਕਾਰ ਦਾ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ – ਐਮ ਪੀ ਸਿੰਘ (ਸਾਬਕਾ ਫੌਜੀ), ਬਲਵਿੰਦਰ ਸਿੰਘ (ਸਾਬਕਾ ਫੌਜੀ) ਅਤੇ ਰਸ਼ਪ੍ਰੀਤ ਸਿੰਘ, ਸੂਬਾ ਜੁਆਇੰਟ ਸਕੱਤਰ ਸ਼ਾਮ ਲਾਲ, ਸੂਬਾ ਸਲਾਹਕਾਰ ਕਮੇਟੀ ਮੈਂਬਰ ਹਰਸਿਮਰਨ ਸਿੰਘ, ਗੁਰਲਾਲ ਸਿੰਘ ਸਿੱਧੂ, ਜਰਨੈਲ ਸਿੰਘ, ਦੇਵਿੰਦਰ ਸਿੰਘ, ਹਰਮਿੰਦਰ ਪਾਲ ਸੈਣੀ, ਸੂਬਾ ਵਿੱਤ ਸਕੱਤਰ- ਕਮੇਟੀ ਮੈਂਬਰ ਅਮਨਦੀਪ ਸਿੰਘ ਭੱਟੀ, ਸੰਜੇ ਉੱਪਲ, ਗੁਰਪ੍ਰੀਤ ਸਿੰਘ ਸੰਧੂ, ਨਵਨੀਤ ਪੂਨੀਆ, ਵਰਿੰਦਰ ਕੁਮਾਰ, ਸੂਬਾ ਪ੍ਰੈਸ-ਸਕੱਤਰ ਜਸਵਿੰਦਰ ਸਿੱਧੂ, ਲਵਦੀਪ ਸਿੰਘ ਖੁਸ਼ਪ੍ਰੀਤ ਸਿੰਘ ਅਤੇ ਲਾਡੀ ਸੂਬਾ ਪੁਰਸ਼ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸਾਬਕਾ ਫੌਜੀ, ਸੁਖਰਾਜ ਸਿੰਘ ਸਾਬਕਾ ਫੌਜੀ, ਜਸਵਿੰਦਰ ਸਿੰਘ, ਮਨੀਤ ਕੁਮਾਰ ਅਤੇ ਅਸ਼ਵਨੀ ਕੁਮਾਰ, ਸੂਬਾ ਮਹਿਲਾ ਕਮੇਟੀ ਮੈਂਬਰ- ਮੈਡਮ ਅਨੀਤਾ ਦੇਵੀ, ਮੈਡਮ ਮਮਤਾ ਸ਼ਰਮਾ, ਮੈਡਮ ਵੀਨਾ ਕੁਮਾਰੀ ਅਤੇ ਬਹੁਗਿਣਤੀ ਜਿਲਾ ਪ੍ਰਧਾਨ ਅਤੇ ਹੋਰ ਵੀ ਅਧਿਆਪਕ ਮੌਜੂਦ ਸਨ।