ਓਵਰਏਜ ਬੇਰੁਜ਼ਗਾਰ ਅਧਿਆਪਕਾਂ ਵੱਲੋਂ CM ਭਗਵੰਤ ਮਾਨ ਦੀ ਕੋਠੀ ਦੇ ਘੇਰਾਓ ਦਾ ਐਲਾਨ

381

 

ਦਲਜੀਤ ਕੌਰ ਭਵਾਨੀਗੜ੍ਹ, ਸੰਗਰੂਰ

ਓਵਰਏਜ ਬੇਰੁਜ਼ਗਾਰ ਅਧਿਆਪਕ ਆਪਣੀਆਂ ਹੱਕੀ ਮੰਗਾਂ ਲਈ 4 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 4161 ਅਸਾਮੀਆਂ ਵਿੱਚ ਓਵਰਏਜ ਬੇਰੁਜ਼ਗਾਰਾ ਨੂੰ ਅਪਲਾਈ ਕਰਵਾਏ ਬਿਨਾਂ ਹੀ 21 ਅਗਸਤ ਨੂੰ ਪੇਪਰ ਲੈ ਲਿਆ ਹੈ।

ਇਸ ਲਈ ਹੁਣ ਓਵਰਏਜ ਬੇਰੁਜ਼ਗਾਰ ਯੂਨੀਅਨ ਅਤੇੇ ਓਵਰਏਜ ਈ ਟੀ ਟੀ ਟੈੱਟ ਪਾਸ ਯੂਨੀਅਨ ਆਉਣ ਵਾਲੀਆ ਈ ਟੀ ਟੀ 5994 ਅਸਾਮੀਆਂ ਅਤੇੇ ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਉਮਰ ਹੱਦ ਵਿੱਚ ਛੋਟ ਦੇ ਕੇ ਓਵਰਏਜ ਬੇਰੁਜ਼ਗਾਰ ਸਾਥਿਆ ਨੂੰ ਅਪਲਾਈ ਕਰਵਉਣ ਦੀ ਮੰਗ ਨੂੰ ਪੂਰਾ ਕਰਵਾਉਣ ਲਈ 4 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨਗੇ।

ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਕਿਹਾ ਕਿ ਜਿਵੇਂ ਹੀ ਇਹ ਸਰਕਾਰ ਬਣੀ ਸੀ ਤਾਂ ਇਹਨਾਂ ਤੋਂ ਉਮੀਦਾਂ ਵੀ ਵੱਧ ਸਨ। ਇਸ ਲਈ ਅਸੀਂ ਆਪਣੀ ਜੰਗ ਨੂੰ ਕਾਫੀ ਤੇਜ਼ ਕਰਦੇ ਹੋਏ, ਸੀ ਐੱਮ ਹਾਊਸ ਵਿਖੇ ਸੀ ਐੱਮ ਦੇ ਓ ਐੱਸ ਡੀ ਨਾਲ ਅਤੇ ਲਗਭਗ ਸਾਰੇ ਹੀ ਮੰਤਰੀਆਂ ਨਾਲ ਮੀਟਿੰਗ ਵੀ ਕੀਤੀਆਂ।

ਉਨ੍ਹਾਂ ਕਿਹਾ ਕਿ ਖਾਸ ਕਰਕੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗ ਕੀਤੀਆਂ, ਪਰ ਇਹਨਾਂ ਸਾਰੀਆਂ ਮੀਟਿੰਗਾਂ ਦਾ ਕੋਈ ਵੀ ਸਕਰਾਤਮਕ ਨਤੀਜਾ ਨਹੀਂ ਨਿਕਲਿਆਂ‌। ਉਨ੍ਹਾਂ ਕਿਹਾ ਕਿ 15 ਜੂਨ ਨੂੰ ਯੂਨੀਅਨ ਵੱਲੋਂ ਸੰਗਰੂਰ ਸੀ ਐਮ ਦੀ ਕੋਠੀ ਦਾ ਘਿਰਾਓ ਵੀ ਕੀਤਾ ਗਿਆ ਅਤੇ ਪੱਕਾ ਮੋਰਚਾ ਲਗਾਇਆ ਗਿਆ।

ਉਨ੍ਹਾਂ ਦੱਸਿਆ ਕਿ ਮੋਰਚੇ ਦੇ 5ਵੇਂ ਦਿਨ 19 ਜੂਨ ਨੂੰ ਪ੍ਰਸ਼ਾਸਨ ਵੱਲੋਂ ਸੀ ਐੱਮ ਨਾਲ ਮਿਲਾ ਕੇ 28 ਜੂਨ ਦੀ ਸੀ ਐੱਮ ਹਾਊਸ ਚੰਡੀਗੜ੍ਹ ਮੀਟਿੰਗ ਦਿੱਤੀ ਗਈ ਸੀ ਜੋ ਕਿ 28 ਨੂੰ ਨਾ ਹੋ ਕੇ 29 ਜੂਨ ਨੂੰ ਹੋਈ ਜਿਸ ਦਾ ਅਜੇ ਤੱਕ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ।

ਉਨ੍ਹਾਂ ਅੱਗੇ ਦੱਸਿਆ ਕਿ 17 ਜੁਲਾਈ ਨੂੰ ਸੀ ਐੱਮ ਹਾਊਸ ਵਿਖੇ ਐਕਸ਼ਨ ਕੀਤਾ ਗਿਆ, ਜਿਸ ਵਿੱਚ ਪ੍ਰਸ਼ਾਸਨ ਨੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆਂ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੇ ਜਥੇਬੰਦੀ ਵੱਲੋਂ ਐਕਸ਼ਨ ਮੁਲਤਵੀ ਕੀਤਾ ਗਿਆ ਸੀ ਪਰ ਹੁਣ ਤੱਕ ਜਥੇਬੰਦੀ ਦੀ ਮੀਟਿੰਗ ਨਹੀਂ ਕਰਵਾਈ ਗਈ।

ਇਸ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ 28 ਜੁਲਾਈ ਨੂੰ ਪੰਨੀਵਾਲਾ, 31 ਜੁਲਾਈ ਨੂੰ ਸੁਨਾਮ ਅਤੇੇ 5 ਅਗਸਤ ਨੂੰ ਧੂਰੀ ਵਿਖੇ ਸੀ ਜੁਲਾਈ ਨੂੰ ਮਿਲੇ ਅਤੇ ਓਵਰਏਜ ਬੇਰੁਜ਼ਗਾਰ ਸਾਥੀਆਂ ਨੂੰ ਅਪਲਾਈ ਕਰਵਾਉਣ ਲਈ ਕਿਹਾ ਪਰ ਹਰ ਵਾਰ CM ਨੇ ਦੋ ਦਿਨਾ ਵਿੱਚ ਚੰਡੀਗੜ੍ਹ ਬੁਲਾ ਕੇ ਮਸਲਾ ਹੱਲ ਕਰਵਾਉਣ ਦਾ ਕਿਹਾ ਜੋ ਕਿ ਲਾਰਾ ਹੀ ਨਿੱਕਲਿਆ ਹੈ ਅਤੇ ਹੁਣ ਅੱਕ ਕੇ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂੂਰ ਵਿਖੇ ਕੋਠੀ ਦੇ ਘਿਰਾਓ ਦਾ ਫ਼ੈਸਲਾ ਲੈਣਾ ਪਿਆ ਹੈ।

 

LEAVE A REPLY

Please enter your comment!
Please enter your name here