ਪੰਜਾਬ ਨੈੱਟਵਰਕ, ਚੰਡੀਗੜ੍ਹ
ਦੀ ਰੈਵੀਨਿਊ ਕਾਨੂੰਗੋ ਐਸ਼ੋਸ਼ੀਏਸ਼ਨ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਾਲਮੇਲ ਕਮੇਟੀ ਪੰਜਾਬ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਰੁਪਿੰਦਰ ਸਿੰਘ ਗਰੇਵਾਲ(ਕਨਵੀਨਰ), ਹਰਵੀਰ ਸਿੰਘ ਢੀਂਡਸਾ(ਕਨਵੀਨਰ) ਨੇ ਕੀਤੀ। ਮੀਟਿੰਗ ਵਿੱਚ ਪਾਸ ਹੋਇਆ ਕਿ ਮਿਤੀ 9/9/22 ਨੂੰ ਜ਼ਿਲ੍ਹਾ ਪੱਧਰੀ ਧਰਨੇ ਲਗਣਗੇ ਤੇ ਮਿਤੀ 15/9/22 ਨੂੰ ਜ਼ਿਲ੍ਹਾ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਖਿਲਾਫ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ‘ਤੇ ਪਟਵਾਰੀਆਂ ਦੀਆਂ 1056 ਅਸਾਮੀਆਂ ਘਟਾਉਣ ਕਰਕੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹਰੇਕ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਵਾਰੀਆਂ/ਕਾਨੂੰਗੋਆਂ ਦੀਆਂ ਰੋਜ਼ਾਨਾ ਬੇਲੋੜੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ,ਜਿਸ ਨਾਲ ਪਬਲਿਕ ਦੇ ਰੋਜ਼ਾਨਾ ਦੇ ਕੰਮ-ਕਾਰ ਪ੍ਰਭਾਵਿਤ ਹੁੰਦੇ ਹਨ। ਇਸ ਲਈ ਅਜਿਹੀਆਂ ਬੇਲੋੜੀਆਂ ਬਦਲੀਆਂ ਤੇ ਅਮਲ ਨਹੀਂ ਕੀਤਾ ਜਾਵੇਗਾ ਤੇ ਅਗਰ ਕੋਈ ਜ਼ਿਲ੍ਹਾ ਕੁਲੈਕਟਰ ਬਦਲੀਆਂ ਕਰੇਗਾ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮੀਟਿੰਗ ਵਿੱਚ ਮੋਹਣ ਸਿੰਘ ਭੇਡਪੁਰਾ (ਨੁਮਾਇੰਦਾ ਕੁਲ ਹਿੰਦ ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ), ਓਂਕਾਰ ਸਿੰਘ ਸੈਣੀ (ਸੂਬਾ ਜਨਰਲ ਸਕੱਤਰ, ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ) ਸੁਖਵਿੰਦਰ ਸਿੰਘ ਸੁੱਖੀ ਸੂਬਾ ਜਨਰਲ ਸਕੱਤਰ,ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਕਰਨਜਸਪਾਲ ਸਿੰਘ ਵਿਰਕ, ਸੂਬਾ ਖਜ਼ਾਨਚੀ, ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਜਗਦੀਪ ਸਿੰਘ ਸਿੱਧੂ (ਤਹਿਸੀਲ ਪ੍ਰਧਾਨ ਅਹਿਮਦਗੜ੍ਹ) ਤੇ ਹਰਦੀਪ ਸਿੰਘ ਮੰਡੇਰ ਹਾਜਰ ਰਹੇ।