ਅੰਮ੍ਰਿਤਸਰ :
ਪੰਜਾਬ ਵਿਚ ਲਗਾਤਾਰ ਹੀ ਕਤਲ ਵਾਰਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਕਾਨੂੰਨ ਵਿਵਸਥਾ ਅਤੇ ਸਰਕਾਰ ਤੇ ਵੀ ਸਵਾਲ ਉਠ ਰਹੇ ਹਨ।
ਤਾਜ਼ਾ ਮਾਮਲਾ ਅਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਅਧੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।
ਨੌਜਵਾਨ ਕੁੱਝ ਹੀ ਦਿਨ ਪਹਿਲਾਂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਖ਼ਬਰਾਂ ਦੀ ਮੰਨੀਏ ਤਾਂ, ਖਾਲਸਾ ਨਗਰ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸ਼ੁੱਕਰਵਾਰ ਸਵੇਰੇ ਕੁਝ ਵਿਅਕਤੀਆਂ ਨੇ ਸ਼ਿਵ ਕੁਮਾਰ (23) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਪਰਿਵਾਰ ਨੇ ਦੋਸ਼ ਲਾਇਆ ਕਿ ਲੱਕੀ ਨਾਂ ਦੇ ਨੌਜਵਾਨ ਨੇ ਪਹਿਲਾਂ ਵੀ ਉਸ ਦੇ ਭਰਾ ਨੂੰ ਕੁੱਟਮਾਰ ਦੇ ਕੇਸ ‘ਚ ਫਸਾਇਆ ਸੀ ਅਤੇ ਪਰਿਵਾਰ ਵਾਲੇ ਉਸ ਨੂੰ 20 ਦਿਨ ਪਹਿਲਾਂ ਜ਼ਮਾਨਤ ’ਤੇ ਬਾਹਰ ਲੈ ਆਏ ਸਨ।
ਓਧਰ, ਏਸੀਪੀ ਮਨਿੰਦਰ ਸਿੰਘ ਨੇ ਦੱਸਿਆ ਕਿ 15 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।