ਪਟਿਆਲਾ :
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਮਾਨ ਸਰਕਾਰ ਭਜਦੀ ਨਜ਼ਰੀ ਆ ਰਹੀ ਹੈ। ਕਿਉਂਕਿ ਅੱਜ 6 ਸਤੰਬਰ ਹੋਣ ਦੇ ਬਾਅਦ ਵੀ ਕਾਮਿਆਂ ਨੂੰ ਹੁਣ ਤੱਕ ਤਨਖ਼ਾਹ ਨਹੀਂ ਮਿਲੀ।
ਮੁਲਾਜ਼ਮ ਵਰਗ ਕਾਫੀ ਪਰੇਸ਼ਾਨੀ ਦੇ ਆਲਮ ਵਿਚ ਹੈ। ਤਨਖ਼ਾਹ ਨਾ ਆਉਣ ਕਾਰਨ ਮੁਲਾਜ਼ਮ ਵਰਗ ਵਿਚ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਰਾਜ ਦੀ ਵਿੱਤੀ ਹਾਲਤ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਵੱਲੋਂ ਖ਼ਰਚੇ ਚਲਾਉਣ ਲਈ ਇਕ ਪਾਸੇ ਕਰਜ਼ਾ ਚੁੱਕਿਆ ਜਾ ਰਿਹਾ ਹੈ, ਉਥੇ ਹੀ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ, ਅਸੀਂ ਪੰਜਾਬ ਵਾਸੀਆਂ ਅਤੇ ਮੁਲਾਜ਼ਮਾਂ ਦੇ ਹਿੱਤ ਵਿਚ ਕੰਮ ਕਰ ਰਹੇ ਹਾਂ।
ਇਕ ਕਰਜ਼ੇ ਨੂੰ ਉਤਾਰਨ ਲਈ ਦੂਜਾ ਕਰਜ਼ਾ ਲੈਣਾ ਪੈ ਰਿਹਾ ਹੈ। ਮਤਲਬ ਕਿ ਸਰਕਾਰ ਨੂੰ ਆਪਣਾ ਕਰਜ਼ਾ ਉਤਾਰਨ ਲਈ ਅੱਗੋਂ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ।
ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਪੈਟਰੋਲ ਤੋਂ 7 ਫ਼ੀਸਦੀ ਘੱਟ ਆਮਦਨ ਹੋਈ ਹੈ ਜਦਕਿ ਮਾਲ ਰੈਵੇਨਿਊ ਦੀ ਆਮਦਨ 11 ਫ਼ੀਸਦੀ ਘਟੀ ਹੈ।
ਭਾਵੇਂ ਕਿ ਜੀਐਸਟੀ ਵਿਚ ਪਿਛਲੇ ਵਿੱਤੀ ਸਾਲ ਨਾਲੋਂ ਮਾਮੂਲੀ ਵਾਧਾ ਵੀ ਪੰਜਾਬ ਸਰਕਾਰ ਨੂੰ ਵਿੱਤੀ ਸੰਕਟ ਵਿਚੋਂ ਨਹੀਂ ਕੱਢ ਸਕਿਆ। PTC