- ਮਗਨਰੇਗਾ ਐਕਟ ਅਧੀਨ 22 ਅਸਾਮੀਆਂ ਲਈ ਲਈ ਕੀਤੀ ਜਾਵੇਗੀ ਭਰਤੀ, ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 19 ਸਤੰਬਰ
- ਏ.ਪੀ.ਓ. ਦੀ 1 ਅਸਾਮੀ, ਕੰਪਿਊਟਰ ਸਹਾਇਕ ਦੀਆਂ 3, ਤਕਨੀਕੀ ਸਹਾਇਕ ਦੀਆਂ 3 ਤੇ ਗਰਾਮ ਰੋਜ਼ਗਾਰ ਸਹਾਇਕ ਦੀਆਂ 15 ਅਸਾਮੀਆਂ
ਰੂਪਨਗਰ
ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੱਲੋਂ ਵੱਖ-ਵੱਖ ਅਸਾਮੀਆਂ ਦੇ 22 ਸਟਾਫ਼ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵਿੱਚ ਵਧੀਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.) ਦੀ 1 ਅਸਾਮੀ, ਕੰਪਿਊਟਰ ਸਹਾਇਕ ਦੀਆਂ 3 ਅਸਾਮੀਆਂ, ਤਕਨੀਕੀ ਸਹਾਇਕ ਦੀਆਂ 3 ਅਸਾਮੀਆਂ ਅਤੇ ਗਰਾਮ ਰੋਜ਼ਗਾਰ ਸਹਾਇਕ ਦੀਆਂ 15 ਅਸਾਮੀਆਂ ਭਰੀਆਂ ਜਾਣੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਅਰੁਣ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਆਂ ਦੀ ਦਸਵੀਂ ਪੱਧਰ ‘ਤੇ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ ਅਤੇ ਉਮੀਦਵਾਰ ਦੀ ਉਮਰ 01-01-2022 ਤੱਕ 18-37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਰਾਖਵੀਂਆਂ ਸ਼੍ਰੇਣੀ ਦੇ ਉਮੀਦਵਾਰਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। ਯੋਗ ਉਮੀਦਵਾਰਆਂ ਨੂੰ ਆਪਣੀਆਂ ਪ੍ਰਤੀ ਬੇਨਤੀਆਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ 19-09-2022 ਨੂੰ ਸ਼ਾਮ 05:00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਡਾਕ ਰਾਹੀਂ ਪ੍ਰਾਪਤ ਬਿਨੈਪੱਤਰਾਂ ਨੂੰ ਮੰਨਜੂਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਵਿਚਾਰਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਵਧੀਕ ਪ੍ਰੋਗਰਾਮ ਅਫ਼ਸਰ (ਏ.ਪੀ.ਓ.) ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗਰੈਜੂਏਸ਼ਨ/ਪੋਸਟ ਗਰੈਜੂਏਸ਼ਨ, ਕੰਪਿਊਟਰ ਅਤੇ ਲੇਖੇ ਜੋਖੇ (ਅਕਾਊਂਟਸ) ਬਾਰੇ ਜਾਣਕਾਰੀ ਜ਼ਰੂਰੀ ਹੋਵੇ। ਇਸ ਪੋਸਟ ਲਈ ਰਿਟਾਇਰਡ ਡੀ.ਡੀ.ਪੀ.ਓ./ਬੀ.ਡੀ.ਪੀ.ਓ. ਅਤੇ ਏ.ਡੀ.ਓ. ਜਿਨ੍ਹਾਂ ਨੂੰ ਕੰਪਿਊਟਰ ਦੀ ਜਾਣਕਾਰੀ ਹੈ, ਵੀ ਅਪਲਾਈ ਕਰ ਸਕਦੇ ਹਨ।
ਇਸ ਤੋਂ ਇਲਾਵਾ ਕੰਪਿਊਟਰ ਸਹਾਇਕ ਦੀਆਂ ਅਸਾਮੀਆਂ ਲਈ ਉਮੀਦਵਾਰ ਦੀ ਯੋਗਤਾ ਬੀ.ਐਸ.ਸੀ (ਕੰਪਿਊਟਰ ਸਾਇੰਸ ਜਾਂ ਆਈ.ਟੀ.)/ਬੀ.ਸੀ.ਏ., ਘੱਟੋਂ ਘੱਟ ਇੱਕ ਸਾਲ ਦਾ ਤਜਰਬਾ ਸਬੰਧਤ ਪੋਸਟ ਨਾਲ ਅਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਟਾਈਪ ਆਉਣੀ ਲਾਜ਼ਮੀ ਹੈ।
ਇਸੇ ਤਰ੍ਹਾਂ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਲਈ ਉਮੀਦਵਾਰ ਦੀ ਯੋਗਤਾ ਕਿਸੇ ਵੀ ਮਾਨਤਾ ਪ੍ਰਾਪਤ ਸਰਕਾਰ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ/ਡਿਪਲੋਮਾ ਅਤੇ ਕੰਪਿਊਟਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਅਸਾਮੀ ਲਈ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਤੋਂ ਰਿਟਾਇਰ ਹੋਏ ਜੇ.ਈ./ਐਸ.ਡੀ.ਓ. ਵੀ ਅਪਲਾਈ ਕਰ ਸਕਦੇ ਹਨ।
ਗਰਾਮ ਰੋਜ਼ਗਾਰ ਸਹਾਇਕ ਦੀਆਂ ਅਸਾਮੀਆਂ ਲਈ ਉਮੀਦਵਾਰ 10+2 ਪਾਸ, ਵਾਧੂ ਯੋਗਤਾ, ਤਜਰਬੇਕਾਰ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲਾ ਹੋਣਾ ਚਾਹੀਦਾ ਹੈ। ਤਜਰਬੇਕਾਰ ਅਤੇ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ rupnagar.nic.in ਤੇ ਜਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੇ ਹੈਲਪਲਾਈਨ ਨੰਬਰ 85570-10066 ਤੇ ਸੰਪਰਕ ਕਰ ਸਕਦੇ ਹਨ।