ਚੰਡੀਗੜ੍ਹ-
38 ਕਿੱਲੋ ਹੈਰੋਇਨ ਸਮੇਤ ਨਵਾਂਸ਼ਹਿਰ ਪੁਲਿਸ ਦੇ ਵੱਲੋਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਨਿਊਜ਼-18 ਦੀ ਖ਼ਬਰ ਮੁਤਾਬਿਕ ਪੁਲਿਸ ਦੇ ਵਲੋਂ ਫੜੇ ਗਏ ਲੋਕਾਂ ਕੋਲੋਂ ਗੰਭੀਰਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਭਰੋਸੇਯੋਗ ਸੂਤਰਾਂ ਦਾ ਦਾਅਵਾ ਹੈ ਕਿ, ਹੈਰੋਇਨ ਦੇ ਨਾਲ ਨਾਲ ਕੁੱਝ ਹਥਿਆਰ ਵੀ ਉਕਤ ਲੋਕਾਂ ਕੋਲੋਂ ਬਰਾਮਦ ਹੋਏ ਹਨ।
ਜਾਣਕਾਰੀ ਲਈ ਦੱਸ ਦਈਏ ਕਿ, ਨਵਾਂਸ਼ਹਿਰ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖੁਲਾਸੇ
ਕੀਤੇ ਹਨ।