ਨਵੀਂ ਦਿੱਲੀ-
ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਤੇਲ ਕੰਪਨੀਆਂ ਨੇ ਜਾਰੀ ਕੀਤੇ ਹਨ। ਜਾਣਕਾਰੀ ਦੇ ਮੁਤਾਬਿਕ, ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਹਿਲੋਂ ਵਾਲੀਆਂ ਸਥਿਰ ਹਨ। ਜਾਣੋ ਪੈਟਰੋਲ ਡੀਜ਼ਲ ਦੇ ਬਾਰੇ ਤਾਜ਼ਾ ਅਪਡੇਟ-
ਬਿਜਨੈੱਸ ਰਿਪੋਰਟ ਮੁਤਾਬਿਕ, ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 96.72 ਰੁਪਏ ਅਤੇ 89.62 ਰੁਪਏ ਪ੍ਰਤੀ ਲੀਟਰ ਹੈ।
ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ 96.65 ਰੁਪਏ ਹੈ।
ਮੁੰਬਈ ‘ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।
ਚੇਨਈ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 102.63 ਰੁਪਏ ਅਤੇ 94.24 ਰੁਪਏ ਹੈ, ਜਦੋਂ ਕਿ ਕੋਲਕਾਤਾ ਵਿੱਚ ਇਹ 106.03 ਰੁਪਏ ਅਤੇ 92.76 ਰੁਪਏ ਹੈ।
ਜਦੋਂ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਵਧਾਈ ਜਾਂਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਜਾਂਦੀਆਂ ਹਨ।
ਫਿਲਹਾਲ ਦਿੱਲੀ ‘ਚ ਐਕਸਾਈਜ਼ ਡਿਊਟੀ 21 ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ। ਰਾਜ ਸਰਕਾਰਾਂ ਵੱਲੋਂ ਵੈਟ ਲਗਾਉਣ ਤੋਂ ਬਾਅਦ ਈਂਧਨ (ਬਾਲਣ) ਦੀਆਂ ਦਰਾਂ ਵਧਦੀਆਂ ਹਨ।