ਚੰਡੀਗੜ੍ਹ-
ਪੰਜਾਬ ਪੁਲਿਸ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਚੱਲ ਰਹੀ ਹੈ। ਬਨੂੜ ਵਿਖੇ ਲਿਖਤੀ ਪ੍ਰੀਖਿਆ ’ਚ ਨਕਲ ਕਰਨ ਵਾਲੇ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਵਿਦਿਆਰਥੀ ਪੰਜਾਬ ਪੁਲਿਸ ਦੇ ਸੇਵਾਮੁਕਤ ਏਐੱਸਆਈ ਦਾ ਪੁੱਤਰ ਹੈ।
ਜਾਗਰਣ ਦੀ ਖ਼ਬਰ ਮੁਤਾਬਿਕ, ਥਾਣਾ ਮੁਖੀ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਲੈਕਚਰਾਰ ਲਤਰੇਤ ਫਾਤਿਮਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਲਿਖਤੀ ਪ੍ਰੀਖਿਆ ਦੇਣ ਦੇ ਇਕ ਵਿਦਿਆਰਥੀ ਦਾ ਜਦੋਂ ਉਨ੍ਹਾਂ ਨੇ ਰੋਲ ਨੰਬਰ ਦੇਖਿਆ ਤਾਂ ਉਸ ਦੇ ਰੋਲ ਨੰਬਰ ਦੇ ਹੇਠਾਂ ਇਕ ਪੇਪਰ ਪਿਆ ਸੀ ਜਿਸ ’ਤੇ ਕੁਝ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਇਸ ਤੋਂ ਬਾਅਦ ਲੈਕਚਰਾਰ ਨੇ ਇਹ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਉਨ੍ਹਾਂ ਏਐੱਸਆਈ ਪਰਮਜੀਤ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਭੇਜਿਆ ਤਾਂ ਉਥੇ ਮੌਜੂਦ ਲੈਕਚਰਾਰ ਨੇ ਵਿਦਿਆਰਥੀ ਕੋਲੋਂ ਫਡ਼ੇ ਗਏ ਪੇਪਰ ਵਿਖਾਏ।
ਜਿਸ ’ਤੇ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਲਿਖੇ ਹੋਏ ਸਨ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦੀ ਪਛਾਣ ਕੰਵਰਪਾਲ ਸਿੰਘ ਪੁੱਤਰ ਰਾਮਜੀਤ ਸਿੰਘ ਵਾਸੀ ਪਿੰਡ ਬਡ਼ਵਾ ਜ਼ਲ੍ਹਿਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਜੋਂ ਹੋਈ। ਜਾਗਰਣ ਅਸ਼ਵਿੰਦਰ ਸਿੰਘ