ਪੰਜਾਬ ਪੁਲਿਸ ਦਾ ਵੱਡਾ ਐਕਸ਼ਨ; ਗੈਂਗਸਟਰ ਦਿਲਪ੍ਰੀਤ ਬਾਬਾ ਤੇ ਜਸਪਾਲ ਜੱਸੀ ਗੈਂਗ ਦੇ ਮੈਂਬਰ ਅਸਲੇ ਸਮੇਤ ਗ੍ਰਿਫਤਾਰ

394

 

ਐਸ.ਏ.ਐਸ. ਨਗਰ 

ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੈਂਗਸਟਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ, [ਇੰਨਵੈਸਟੀਗੇਸ਼ਨ], ਐਸ.ਏ.ਐਸ ਨਗਰ ਦੀ ਰਿਹਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ ਮਿਤੀ 28-10-2022 ਨੂੰ ਦੋਰਾਨੇ ਨਾਕਾਬੰਦੀ ਭੁਰੂ ਚੌਂਕ, ਖਰੜ ਤੋ ਗੈਂਗਸਟਰ ਦਿਲਪ੍ਰੀਤ ਸਿੰਘ ਉੱਰਫ ਬਾਬਾ ਅਤੇ ਜਸਪਾਲ ਸਿੰਘ ਉੱਰਫ ਜੱਸੀ ਦੀ ਗੈਂਗ ਦੇ ਮੈਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਸਮੇਤ ਹਾਂਡਾ ਸਿਟੀ ਕਾਰ ਨੰਬਰ ਐਚ.ਆਰ-51-ਏ.ਡੀ-3867 ਰੰਗ ਚਿੱਟਾ ਗ੍ਰਿਫਤਾਰ ਕਰਕੇ ਉਸ ਪਾਸੋ ਹੇਠ ਲਿਖੇ ਹਥਿਆਰ ਬ੍ਰਾਮਦ ਕੀਤੇ ਗਏ ਹਨ :

ਮੁਕੱਦਮਾ ਨੰਬਰ 309 ਮਿਤੀ 28.10.2022 ਅ\ਧ 25-54-59 ਆਰਮਜ ਐਕਟ, ਥਾਣਾ ਸਿਟੀ ਖਰੜ੍ਹ, ਐਸ.ਏ.ਐਸ ਨਗਰ

ਗ੍ਰਿਫਤਾਰ ਦੋਸ਼ੀ

ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ [ਉਮਰ ਕਰੀਬ 38 ਸਾਲ]

ਬ੍ਰਾਮਦਗੀ

1) ਪਿਸਟਲ .32\.30 ਬੋਰ ਦੇਸੀ 05
2) ਰੋਦ ਜਿੰਦਾਂ 32 ਬੋਰ 15
3) ਹਾਂਡਾ ਸਿਟੀ ਕਾਰ ਨੰਬਰ: ਐਚ.ਆਰ-51-ਏ.ਡੀ-3867 ਰੰਗ ਚਿੱਟਾ

ਕ੍ਰਿਮੀਨਲ ਹਿਸਟਰੀ

ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਹੁਣ ਤੱਕ ਕਰੀਬ 18 ਮੁਕੱਦਮੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ ਅਤੇ ਦੋਸ਼ੀ ਸਾਲ 2014 ਤੋ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦਾ ਐਕਟਿਵ ਮੈਂਬਰ ਚੱਲਿਆ ਆ ਰਿਹਾ ਹੈ, ਜੋ ਇਸ ਨੇ ਹੁਣ ਇਹ ਹਥਿਆਰ ਆਪਣੇ ਵਿਰੋਧੀ ਗੈਂਗ ਦੇ ਮੈਂਬਰਾ ਨਾਲ ਗੈਂਗਵਾਰ ਕਰਨ ਲਈ ਲਿਆਦੇ ਸਨ।

ਗ੍ਰਿਫਤਾਰੀ ਦੀ ਜਗ੍ਹਾਂ : ਭੁਰੂ ਚੌਂਕ, ਖਰੜ੍ਹ

ਗ੍ਰਿਫਤਾਰੀ ਦਾ ਸਮ੍ਹਾ : 09.00 ਵਜੇ ਸਵੇਰੇ

ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਇਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਪਾਸੋ ਹੋਰ ਵੀ ਅਹਿਮ ਖੂਲਾਸੇ ਹੋਣ ਦੀ ਉਮੀਦ ਹੈ।

 

LEAVE A REPLY

Please enter your comment!
Please enter your name here