ਵੱਡੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ਹੀਦ ਊਧਮ ਸਿੰਘ ਬਾਰੇ ਛਾਪੇ ਗਲਤ ਤੱਥ?, ਖੜ੍ਹਾ ਹੋਇਆ ਨਵਾਂ ਵਿਵਾਦ

531

 

  • ਮੰਚ ਨੇ ਸ਼ਹੀਦ ਊਧਮ ਸਿੰਘ ਜੀ ਬਾਰੇ ਛਪੇ ਗਲਤ ਤੱਥਾਂ ਨੂੰ ਸਹੀ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਅਧਿਕਾਰੀਆਂ ਨਾਲ ਕੀਤੀ ਮੀਟਿੰਗ
  • ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਬੋਰਡ ਦੇ ਅਧਿਕਾਰੀਆਂ ਨੂੰ ਸ਼ਹੀਦ ਊਧਮ ਸਿੰਘ ਬਾਰੇ ਸਹੀ ਤੱਥ ਛਾਪਣ ਲਈ ਕਿਹਾ

ਦਲਜੀਤ ਕੌਰ ਭਵਾਨੀਗੜ੍ਹ, ਐੱਸ ਏ ਐੱਸ ਨਗਰ:

ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਦੀ ਅੱਜ ਉੱਪ ਸਕੱਤਰ ਅਕਾਦਮਿਕ ਨਾਲ ਬੋਰਡ ਦੇ ਮੋਹਾਲੀ ਦਫ਼ਤਰ ਵਿਚ ਮੀਟਿੰਗ ਹੋਈ ਜਿਸ ਵਿੱਚ ਪੰਜਵੀ ਕਲਾਸ ਦੀ ਪੰਜਾਬੀ ਦੀ ਕਿਤਾਬ ਵਿਚ ਸ਼ਹੀਦ ਊਧਮ ਸਿੰਘ ਜੀ ਬਾਰੇ ਛਪੇ ਗਲਤ ਤੱਥਾਂ ਬਾਰੇ ਬੋਰਡ ਅਧਿਕਾਰੀਆਂ ਨੂੰ ਧਿਆਨ ਵਿੱਚ ਲਿਆਂਦਾ। ਇਸ ਮੀਟਿੰਗ ਵਿੱਚ ਬੋਰਡ ਦੇ ਪੰਜਾਬੀ ਵਿਸ਼ੇ ਦੇ ਮਾਹਿਰ ਵੀ ਮੌਜੂਦ ਸਨ।

ਮੰਚ ਦੇ ਆਗੂ ਰਾਕੇਸ਼ ਕੁਮਾਰ ਨੇ ਬੋਰਡ ਅਧਿਕਾਰੀਆਂ ਨੂੰ ਦੱਸਿਆ ਕਿ ਸ਼ਹੀਦ ਊਧਮ ਸਿੰਘ ਸੰਬੰਧੀ ਛਪਿਆ ਲੇਖ ਪ੍ਰਮਾਨਿਤ ਤੱਥਾਂ ਤੋਂ ਦੂਰ ਹੈ। ਉਨ੍ਹਾਂ ਕਿਹਾ ਕਿ ਅਸੀ ਇੱਕ ਇੱਕ ਗਲਤ ਤੱਥ ਬਾਰੇ ਵਿਸਥਾਰ ਵਿੱਚ ਬੋਰਡ ਅਧਿਕਾਰੀਆਂ ਨੂੰ ਦੱਸਿਆ।

ਮੰਚ ਆਗੂ ਵਿਸ਼ਵ ਕਾਂਤ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੋਰਡ ਅਧਿਕਾਰੀਆਂ ਨੂੰ ਸਹੀ ਤੱਥਾਂ ਦੀਆਂ ਸਾਰੀਆਂ ਕਾਪੀਆਂ ਸੌਂਪ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਉੱਪ ਸਕੱਤਰ ਅਕਾਦਮਿਕ ਦਾ ਕਹਿਣਾ ਹੈ ਕਿ ਅਸੀ ਜਲਦੀ ਹੀ ਇਹਨਾਂ ਤੱਥਾਂ ਬਾਰੇ ਆਪਣੀ ਇਤਿਹਾਸ ਟੀਮ ਨਾਲ ਚਰਚਾ ਕਰਾਂਗੇ ਅਤੇ ਅਸੀ ਵੀ ਚਾਹੁੰਦੇ ਹਾਂ ਕਿ ਸਹੀ ਲੇਖ ਛਪੇ।

ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕੀਤੀ। ਉਹ ਬ੍ਰੀਸਿਟ ਸਾਮਰਾਜੀ ਲੁੱਟ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੇ ਵਿਰੁੱਧ ਸੀ ਤੇ ਵਧੀਆ ਸਮਾਜ ਦੀ ਗੱਲ ਕਰਦੇ ਸੀ। ਉਸ ਦਾ ਸੰਬੰਧ ਗ਼ਦਰ ਪਾਰਟੀ ਨਾਲ ਸੀ। ਭਗਤ ਸਿੰਘ ਨੂੰ ਆਪਣਾ ਦੋਸਤ ਦੱਸਦਾ ਸੀ।

ਮੰਚ ਦੇ ਆਗੂ ਰਾਮ ਸਰੂਪ ਢੈਪਈ ਨੇ ਦੱਸਿਆ ਕਿ ਇਸ ਸੰਬੰਧੀ ਮੰਚ ਨੇ ਪਹਿਲਾਂ ਹੀ ਪੱਤਰ ਈਮੇਲ ਰਾਹੀਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਹੈ। ਤੇ ਮੰਗ ਕੀਤੀ ਹੈ ਕਿ। ਇਸ ਗੱਲਤ ਤੱਥਾਂ ਵਾਲੇ ਲੇਖ ਨੂੰ ਜਲਦੀ ਬਦਲਿਆ ਜਾਵੇ।

 

LEAVE A REPLY

Please enter your comment!
Please enter your name here