ਪ੍ਰਮੋਦ ਭਾਰਤੀ, ਗੜ੍ਹਸ਼ੰਕਰ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਇਕਾਈ ਗੜ੍ਹਸ਼ੰਕਰ ਵਲੋਂ ਪੰਜਾਬ ਸਰਕਾਰ ਦੁਆਰਾ ਪੈਨਸ਼ਨਰਾਂ ਤੇ ਠੋਸੇ ਦੋ ਸੌ ਰੁਪਏ ਡਿਵੈਲਮੈਂਟ ਟੈਕਸ ਦੇ ਵਿਰੋਧ ਵਿਚ ਮੱਖਣ ਸਿੰਘ ਵਾਹਿਦਪੁਰੀ, ਰਾਮ ਜੀ ਦਾਸ ਚੌਹਾਨ, ਮੁਕੇਸ਼ ਕੁਮਾਰ ਤੇ ਪੈਨਸ਼ਨਰ ਆਗੂ ਸਰੂਪ ਚੰਦ ਬੀਰਮਪੁਰ ਦੀ ਅਗਵਾਈ ਵਿਚ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਵਿਚ ਮਾਰਚ ਕੀਤਾ ਗਿਆ ਅਤੇ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂl
ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਰਸਤੇ ਤੇ ਚਲ ਰਹੀ ਹੈl ਸਰਕਾਰ ਵਲੋਂ ਕੀਤੇ ਚੋਣ ਵਾਅਦਿਆਂ ਅਨੁਸਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਤੇ ਵੀ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ, ਸਰਕਾਰ ਨੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ਼ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਉਲਟਾ ਪਹਿਲਾਂ ਮਿਲਦੀਆਂ ਸਹੂਲਤਾਂ ਤੇ ਵੀ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈ l ਪੈਨਸ਼ਨਰਾਂ ਤੇ ਠੋਸਿਆ ਡਿਵੈਲਪਮੈਂਟ ਟੈਕਸ ਇਸ ਦੀ ਤਾਜ਼ਾ ਮਿਸਾਲ ਹੈ l ਸਰਕਾਰ ਦੁਆਰਾ ਠੋਸੇ ਇਸ ਜਜੀਆ ਕਟੌਤੀ ਪ੍ਰਤੀ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ।
ਜੇਕਰ ਸਰਕਾਰ ਨੇ ਪੈਨਸ਼ਨਰਾਂ ਤੇ ਠੋਸਿਆ ਇਹ ਜਜ਼ੀਆ ਤੁਰੰਤ ਵਾਪਸ ਨਾ ਲਿਆ ਤਾਂ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਆਰੰਭ ਕਰਨਗੇ ਅਤੇ ਠੋਸਿਆ ਜਜ਼ੀਆ ਵਾਪਸ ਕਰਵਾ ਕੇ ਸਾਹ ਲੈਣਗੇ I ਇਸ ਸਮੇਂ ਪੈਨਸ਼ਨਰ ਆਗੂ ਪਰਮਾਨੰਦ, ਬਲਵੰਤ ਰਾਮ, ਜੋਗਿੰਦਰ ਸਿੰਘ ਹੀਰ, ਗੋਪਾਲ ਦਾਸ ਮਨਹੋਤਰਾ, ਪ੍ਰੋ . ਸੰਧੂ ਵਰਿਆਣਵੀ, ਹੰਸ ਰਾਜ,ਗੁਰਮੇਲ ਰਾਮ, ਜੀਤ ਬਗ਼ਵਾਈ ਤੇ ਮੁਲਾਜ਼ਮ ਆਗੂ ਨਰੇਸ਼ ਕਪੂਰ ਬੱਗਾ, ਹਰਜਿੰਦਰ ਸੂੰਨੀ, ਪ੍ਰਵੀਨ ਕੁਮਾਰ, ਗੁਰਪ੍ਰੀਤ ਗੋਪੀ, ਹਰਭਜਨ ਰਾਮ, ਜੋਗਿੰਦਰ ਢਾਹਾਂ, ਰਮਨ ਕੁਮਾਰ, ਭਲਭੱਦਰ ਸਿੰਘ ਹਾਜ਼ਰ ਸਨl ਅੰਤ ਵਿਚ ਸ਼ਾਮ ਸੁੰਦਰ ਕਪੂਰ ਨੇ ਸਭ ਦਾ ਧੰਨਵਾਦ ਕੀਤਾl