ਪੰਜਾਬ ਨੈੱਟਵਰਕ, ਚੰਡੀਗੜ੍ਹ-
ਬੀਤੇ ਕੱਲ੍ਹ ਤੋਂ ਸੋਸ਼ਲ ਮੀਡੀਆ ਉੱਤੇ ਅਤੇ ਕੁੱਝ ਮੀਡੀਆ ਅਦਾਰਿਆਂ ਨੇ 28 ਸਤੰਬਰ 2022 ਨੂੰ ਸਰਕਾਰੀ ਛੁੱਟੀ ਸਬੰਧੀ ਖ਼ਬਰ ਪ੍ਰਕਾਸਿਤ ਕੀਤੀ ਸੀ, ਜੋ ਕਿ ਹੁਣ ਇਹ ਖ਼ਬਰ ਪੂਰੀ ਤਰ੍ਹਾਂ ਨਾਲ ਝੂਠੀ ਸਾਬਤ ਹੋਈ ਹੈ। 28 ਸਤੰਬਰ ਨੂੰ ਸਕੂਲ ਪਹਿਲੋਂ ਵਾਂਗ ਹੀ ਲੱਗਣਗੇ।
ਦਰਅਸਲ, ਪੰਜਾਬ ਸਰਕਾਰ ਨੇ ਹਾਲੇ ਤੱਕ 28 ਸਤੰਬਰ ਦੀ ਛੁੱਟੀ ਸਬੰਧੀ ਨਾ ਤਾਂ ਨੋਟੀਫਿਕੇਸ਼ਨ ਜਾਰੀ ਕਰਿਆ ਹੈ ਅਤੇ ਨਾ ਹੀ 28 ਸਤੰਬਰ ਦੀ ਗ਼ਜ਼ਟਿਡ ਛੁੱਟੀ ਐਲਾਨੀ ਗਈ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਬਾਰੇ ਨਵੇਂ ਹੁਕਮ ਜਾਰੀ
ਦੱਸ ਦਈਏ ਕਿ, 28 ਸਤੰਬਰ ਦੀ ਛੁੱਟੀ ਦੀਆਂ ਵਾਇਰਲ ਖ਼ਬਰ ਤੇ ਸਿੱਖਿਆ ਵਿਭਾਗ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ।
ਇੱਕ ਪੱਤਰ ਜਾਰੀ ਕਰਦੇ ਹੋਏ ਵਿਭਾਗ ਨੇ ਕਿਹਾ ਕਿ ਹੈ ਕਿ, 28 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਹੀ ਸਿਰਫ਼ ਮੁਲਤਵੀਂ ਕੀਤੀ ਗਈ ਹੈ, ਜਦੋਂਕਿ 28 ਸਤੰਬਰ ਨੂੰ ਸਕੂਲ ਪਹਿਲੋਂ ਵਾਂਗ ਹੀ ਲੱਗਣਗੇ।