Punjab ਸਰਕਾਰ ਨੇ 3000 ਗ਼ਰੀਬਾਂ ਦੇ ਕੱਟ’ਤੇ ਰਾਸ਼ਨ ਕਾਰਡ, ਕਾਂਗਰਸ ‘ਚ ਭਾਰੀ ਰੋਸ

372

 

  • ਨੀਲੇ ਕਾਰਡ ਕੱਟ “ਆਪ ਸਰਕਾਰ” ਨੇ 3000 ਪਰਿਵਾਰਾਂ ਦੇ ‘ਚੁੱਲਿਆਂ ਦੀ ਅੱਗ ਬੁਝਾਈ’- ਅਜੇ ਮੰਗਪੁਰ

ਪ੍ਰਮੋਦ ਭਾਰਤੀ, ਨਵਾਂਸ਼ਹਿਰ

ਆਪ ਸਰਕਾਰ ਹੁਣ ਲੁਕ-ਲੁਕੋ ਕੇ ਨਹੀ ਸਗੋਂ ਅੱਖਾਂ ਸਾਹਮਣੇ ਕਰ ਰਹੀ ਲੋਕਾਂ ਨਾਲ ਧੋਖਾ, ਇਹੋ ਕਹਿ ਕੇ ‘ਅੱਖਾਂ ਬੰਦ ਕਰੀ ਬੈਠੀ ਆਵਾਮ ਨੂੰ ਜਗਾ ਰਹੇ ਨੇ’ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ। ਆਟਾ ਦਾਲ ਸਕੀਮ ਤਹਿਤ ‘ਨੀਲੇ ਕਾਰਡ ਮੌਜੂਦਾ ਸਰਕਾਰ ਵੱਲੋਂ ਪੂਰੀ ਤਰਾਂ ਜਾਂਚ-ਪੜਤਾਲ ਕਰਨ ਦੇ ਬਾਦ ਹੀ ਬਣਾਏ ਜਾਂਦੇ ਹਨ।

ਇਨ੍ਹਾਂ ਕਰਕੇ ਗਰੀਬ ਤਬਕਾ ਪਰਿਵਾਰਾਂ ਨੂੰ ਘਰ ਦੀ ਜਰੂਰਤ ਦਾ ਸਮਾਨ ਜਿਵੇਂ ਦਾਣੇ ਆਦਿ ਸਰਕਾਰ ਵੱਲੋਂ ਮੁੱਹਈਆ ਕਰਵਾਏ ਜਾਂਦੇ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ “ਆਪ ਸਰਕਾਰ’ ਵੱਲੋਂ ਤਕਰੀਬਨ 3051 ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ, ਜਿਸ ਨਾਲ ਮੌਜੂਦਾ ਸਰਕਾਰ ਨੇ 3000 ਪਰਿਵਾਰਾਂ ਨੂੰ ਭੁੱਖੇ ਮਰਨੇ ਤੇ ਮਜਬੂਰ ਕਰ ਦਿੱਤਾ ਹੈ।

ਇਨ੍ਹਾਂ ਵਿੱਚੋਂ ਵਧੇਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਘਰ ਇਨ੍ਹਾਂ ਨੀਲੇ ਕਾਰਡਾਂ ਕਰਕੇ ਹੀ ਚੱਲ ਰਿਹੈ। ਨੀਲੇ ਕਾਰਡ ਕੱਟਣ ਕਾਰਨ ਇਨ੍ਹਾਂ ਨਾਲ ਸੰਬੰਧਿਤ ਹੋਰ ਸਹੂਲਤਾਂ ਜਿਵੇਂ ‘ਆਯੁਸ਼ਮਾਨ ਕਾਰਡ’ ਜੋ ਕਿ ਸਿਹਤ ਸਹੂਲਤਾਂ ਲਈ ਵਰਤਿਆ ਜਾਂਦਾ ਹੈ, ਉਸ ਦੇ ਕੱਟਣ ਦਾ ਡਰ ਵੀ ਲੋਕਾਂ ਨੂੰ ਸੋਣ ਨਹੀ ਦੇ ਰਿਹੈ।

ਆਪਣੇ ਆਪ ਨੂੰ ਲੋਕ ਹਿਤੇਸ਼ੀ ਕਹਾਉਣ ਵਾਲੀ ਸਰਕਾਰ ‘ਲੋਕ ਵਿਰੋਧੀ’ ਫੈਸਲੇ ਲੈ ਕੇ ਸੂਬਾ ਪੰਜਾਬ ਦੇ ਲੋਕਾਂ ਦਾ ਲੱਕ ਤੋੜ ਰਹੀ ਹੇ। ਆਪ ਸਰਕਾਰ ਇੱਕ ਤਾਨਾਸ਼ਾਹੀ ਸਰਕਾਰ ਬਣਦੀ ਜਾ ਰਹੀ ਹੈ ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਇਨ੍ਹਾਂ ਸੂਬਾ ਪੰਜਾਬ ਨੂੰ ਅਜਿਹੀ ਡੂੰਘੀ ਖਾਈ ਵਿੱਚ ਲਿਆ ਸੁੱਟਣਾ ਜਿਸ ਵਿੱਚੋਂ ਬਾਹਰ ਨਿਕਲਣ ਲਈ ਪੰਜਾਬੀਆਂ ਨੂੰ ਬਹੁਤ ਲੰਮਾ ਸਮਾਂ ਲੱਗੇਗਾ।

 

LEAVE A REPLY

Please enter your comment!
Please enter your name here