ਪੰਜਾਬ ਸਰਕਾਰ PCS Exam ਲਈ ਜਾਰੀ ਕਰੇ ਨੋਟੀਫਿਕੇਸ਼ਨ

482

 

  • ਪੰਜਾਬ ਸਰਕਾਰ ਪੰਜਾਬ PCS ਦੀ ਪ੍ਰੀਖਿਆ ਲਈ ਜਲਦ ਨੋਟੀਫਿਕੇਸ਼ਨ ਜਾਰੀ ਕਰੇ: ਯੂਥ ਅਕਾਲੀ ਦਲ (ਸੰਯੁਕਤ)
  • ਪੰਜਾਬ ਸਰਕਾਰ ਪੀਪੀਐਸਸੀ ਦੇ ਚੇਅਰਮੈਨ ਦੀ ਨਿਯੁਕਤੀ ਲਈ ਤੁਰੰਤ ਕਦਮ ਚੁੱਕੇ : ਅਵਤਾਰ ਸਿੰਘ ਰੁੜਕੀ

ਪੰਜਾਬ ਨੈੱਟਵਰਕ, ਚੰਡੀਗੜ੍ਹ

ਯੂਥ ਅਕਾਲੀ ਦਲ (ਸੰਯੁਕਤ) ਦੇ ਆਗੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੰਚਾਰਜ ਅਵਤਾਰ ਸਿੰਘ ਰੁੜਕੀ ਅਤੇ ਪਾਰਟੀ ਦੇ ਯੂਨੀਵਰਸਿਟੀ ਗਰਲਜ਼ ਵਿੰਗ ਦੇ ਪ੍ਰਧਾਨ ਐਡਵੋਕੇਟ ਗੁਰਲੀਨ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਪੀ ਸੀ ਐਸ ਦੀ ਪ੍ਰੀਖਿਆ ਨਹੀਂ ਕਰਵਾਈ ਗਈ ਹੈ।

ਪੀ ਸੀ ਐਸ ਦੀ ਪ੍ਰੀਖਿਆ ਦੇ ਲਈ ਨੋਟੀਫਿਕੇਸ਼ਨ ਆਖਰੀ ਵਾਰੀ 2020 ਵਿਚ ਆਇਆ ਸੀ।ਇਸ ਦੇ ਉਲਟ, ਦੇਸ਼ ਭਰ ਦੇ ਕਈ ਹੋਰ ਰਾਜ ਹਰ ਸਾਲ ਆਪਣੀ ਪੀਸੀਐਸ ਪ੍ਰੀਖਿਆਵਾਂ ਕਰਵਾਉਂਦੇ ਹਨ ਅਤੇ ਯੂ.ਪੀ.ਐਸ.ਸੀ ਜੋ ਕਿ ਦੇਸ਼ ਦੇ ਸਿਵਲ ਸਰਵੇਟਨਸ ਨੂੰ ਚੁਨਣ ਦੇ ਲਈ ਇਮਤਿਹਾਨ ਲੈਂਦੀ ਹੈ ਉਹ ਹਰ ਸਾਲ ਆਪਣਾ ਕੈਲੰਡਰ ਜਾਰੀ ਕਰਦੀ ਹੈ ਅਤੇ ਨਿਯਮਿਤ ਸਮੇ ਤੇ ਇਮਤਿਹਾਨ ਲੈਂਦੀ ਹੈ।

ਪੰਜਾਬ ਪੀ.ਸੀ.ਐਸ. ਦੀ ਪ੍ਰੀਖਿਆ ਕਰਵਾਉਣ ਵਿੱਚ ਹੋਈ ਦੇਰੀ ਕਾਰਨ ਇਸ ਅਹਿਮ ਪ੍ਰੀਖਿਆ ਦੀ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਉਮੀਦਵਾਰਾਂ ਵਿੱਚ ਨਿਰਾਸ਼ਾ ਅਤੇ ਚਿੰਤਾ ਵਧ ਗਈ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਜੀਵਨ ਦੇ ਸਾਲਾਂ ਨੂੰ ਸਖ਼ਤ ਅਧਿਐਨ ਵਿੱਚ ਲਗਾਇਆ ਹੈ ਅਤੇ ਸਾਡੇ ਰਾਜ ਦੀ ਸੇਵਾ ਕਰਨ ਦੇ ਮੌਕੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਬਦਕਿਸਮਤੀ ਨਾਲ, ਜਿਵੇਂ-ਜਿਵੇਂ ਸਾਲ ਬੀਤਦੇ ਜਾ ਰਹੇ ਹਨ, ਇਮਤਿਹਾਨ ਵਿੱਚ ਸ਼ਾਮਲ ਹੋਣ ਲਈ ਇਨ੍ਹਾਂ ਉਮੀਦਵਾਰਾਂ ਦੀ ਉਮਰ ਯੋਗਤਾ ਹੌਲੀ-ਹੌਲੀ ਘਟਦੀ ਜਾ ਰਹੀ ਹੈ।

ਉਹਨਾਂ ਨੇ ਪੰਜਾਬ ਦੇ ਪ੍ਰਸ਼ਾਸ਼ਨਿਕ ਹਾਲਾਤਾਂ ਉਤੇ ਚਿੰਤਾ ਜਾਹਿਰ ਕਰਦਿਆਂ ਦਸਿਆ ਕਿ ਪੀ ਪੀ ਐੱਸ ਸੀ ਜੋ ਇਕ ਸੰਵਿਧਾਨਿਕ ਸੰਸਥਾ ਹੈ 25 ਮਾਰਚ 2023 ਨੂੰ ਕੰਮਿਸ਼ਨ ਦੇ ਚੇਅਰਮੈਨ ਜਗਬੰਸ ਸਿੰਘ ਦੀ ਰਿਆਇਰਮੈਂਟ ਤੋਂ ਬਾਅਦ ਹੁਣ ਤੱਕ ਪਰਮਾਨੈਂਟ ਚੇਅਰਮੈਨ ਦੀ ਉਡੀਕ ਕਰ ਰਹੀ ਹੈ ਅਤੇ ਕਮਿਸ਼ਨ ਦੇ ਕਾਰਜਕਾਰੀ ਚੇਅਰਪਰਸਨ ਪ੍ਰੋਫੈਸਰ ਜਮੀਤ ਕੌਰ ਤੇਜੀ ਵੀ 29 ਸਤੰਬਰ 2023 ਨੂੰ ਰਿਟਾਇਰ ਹੋ ਗਏ ਹਨ।

ਅਵਤਾਰ ਰੁੜਕੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੀਪੀਐਸਸੀ ਦੇ ਚੇਅਰਮੈਨ ਦੀ ਨਿਯੁਕਤੀ ਲਈ ਤੁਰੰਤ ਕਦਮ ਚੁੱਕੇ ਅਤੇ ਪੰਜਾਬ ਦੇ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਦਰਸ਼ੀ ਤਰੀਕੇ ਨਾਲ ਜਲਦ ਪੀ.ਸੀ.ਐਸ ਦਾ ਕਲੰਡਰ ਜਾਰੀ ਕਰ ਕੇ ਪ੍ਰੀਖਿਆ ਕਰਵਾਈ ਜਾਵੇ।

ਐਡਵੋਕੇਟ ਗੁਰਲੀਨ ਨੇ ਗੱਲ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕੈਨੇਡਾ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀਆਂ ਦੇ ਦੀਆਂ ਗੱਲਾਂ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਨੋਜਵਾਨ ਲਾਇਬ੍ਰੇਰੀਆਂ ਵਿੱਚ ਨੌਕਰੀਆਂ ਦੇ ਇਸ਼ਤਿਹਾਰਾਂ ਦੀ ਉਡੀਕ ਕਰਦੇ ਕਰਦੇ ਉਮਰ ਲੰਘਾ ਰਹੇ ਹਨ।

ਉਹਨਾਂ ਨੇ ਕਿਹਾ ਕਿ ਸਰਕਾਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਯੂ.ਪੀ.ਐਸ.ਸੀ.ਭਾਰਤ ਸਰਕਾਰ ਅਤੇ ਹੋਰ ਰਾਜਾਂ ਦੇ ਪਬਲਿਕ ਸਿਵਲ ਸਰਵਿਸਿਜ਼ ਕਮਿਸ਼ਨ ਦੁਆਰਾ ਅਪਣਾਏ ਜਾ ਰਹੇ ਪੈਟਰਨ ਅਤੇ ਸ਼ਡਿਊਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ ਅਤੇ ਹਰ ਸਾਲ ਨਿਯਮਿਤ ਤੌਰ ‘ਤੇ ਪ੍ਰੀਖਿਆਵਾਂ ਕਰਵਾਉਣੀਆਂ ਚਾਹੀਦੀਆਂ ਹਨ।

 

LEAVE A REPLY

Please enter your comment!
Please enter your name here