ਚੰਡੀਗੜ :
ਪੰਜਾਬ ਸਰਕਾਰ ਨੇ ਆਪਣੇ ਅਹਿਮ ਪ੍ਰੋਜੈਕਟਾਂ ’ਤੇ ਨਜ਼ਰ ਰੱਖਣ ਲਈ ਰਾਜ ਦੇ ਸਾਰੇ ਪ੍ਰਮੁੱਖ ਸਕੱਤਰਾਂ ਨੂੰ ਇਕ-ਇਕ ਜ਼ਿਲ੍ਹਾ ਸੌਂਪ ਦਿੱਤਾ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਦੀ ਜ਼ਮੀਨੀ ਹਕੀਕਤ ਕੀ ਹੈ, ਕਿੱਥੇ ਸਮੱਸਿਆਵਾਂ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਕੀ ਕੀਤੇ ਜਾਣ ਦੀ ਲੋਡ਼ ਹੈ, ਇਹ ਸਭ ਪ੍ਰਮੁੱਖ ਸਕੱਤਰ ਉਸ ਦੀ ਰਿਪੋਰਟ ਸਰਕਾਰ ਨੂੰ ਸੌਂਪਣਗੇ ਜਿਸ ਦਾ ਸਮੇਂ ਸਿਰ ਮੁੱਖ ਮੰਤਰੀ ਭਗਵੰਤ ਮਾਨ ਰੀਵਿਊ ਕਰਨਗੇ।
ਮੁੱਖ ਮੰਤਰੀ ਦਫਤਰ ਨੇ ਜਿਨ੍ਹਾਂ ਸੱਤ ਮਹੱਤਵਪੂਰਨ ਕੰਮਾਂ ਦੀ ਸੂਚੀ ਇਨ੍ਹਾਂ ਅਧਿਕਾਰੀਆਂ ਨੂੰ ਸੌਂਪੀ ਹੈ, ਉਨ੍ਹਾਂ ’ਚ ਆਮ ਆਦਮੀ ਪਾਰਟੀ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਮੁਹੱਲਾ ਕਲੀਨਕ ਵੀ ਹੈ ਪਰ ਫਿਲਹਾਲ ਸਰਕਾਰ ਦਾ ਸਾਰਾ ਧਿਆਨ ਝੋਨੇ ਦੀ ਖਰੀਦ ਅਤੇ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਨੂੰ ਰੋਕਣਾ ਹੈ, ਇਸ ਲਈ ਇਹ ਸੂਚੀ ਵਿਚ ਸਭ ਤੋਂ ਉੱਪਰ ਹੈ।
ਪੰਜਾਬ ’ਚ ਮੰਡੀਆਂ ’ਚ ਇਸ ਸਮੇਂ ਝੋਨੇ ਦੀ ਖਰੀਦ ਪੂਰੇ ਜ਼ੋਰਾਂ ’ਤੇ ਹੈ ਤੇ ਲਗਪਗ 117 ਲੱਖ ਮੀਟ੍ਰਿਕ ਟਨ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ। 23 ਲੱਖ ਟਨ ਖਰੀਦਿਆ ਗਿਆ ਝੋਨਾ ਹਾਲੇ ਤਕ ਚੁੱਕਿਆ ਨਹੀਂ ਜਾ ਸਕਿਆ। ਅਧਿਕਾਰੀਆਂ ਨੂੰ ਜ਼ਿਲ੍ਹਿਆਂ ਦੇ ਵਿਕਾਸ ਕੰਮਾਂ ਤੇ ਵਿਕਾਸ ਯੋਜਨਾਵਾਂ ਬਣਾਉਣ ਲਈ ਵੀ ਕਿਹਾ ਗਿਆ ਹੈ। jagran