ਮੋਗਾ
ਬੀਤੇ ਕੱਲ੍ਹ ਕੀਤੇ ਗਏ ਸੁਧੀਰ ਸੂਰੀ ਦੇ ਕਤਲ ਤੇ ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਦੇ ਵਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਅਮ੍ਰਿਤਪਾਲ ਨੇ ਜਿਥੇ ਕਿਹਾ ਕਿ, ਸਿੱਖ ਪੰਜਾਬ ਦੇ ਅੰਦਰ ਗੁਲਾਮ ਹਨ, ਉਥੇ ਹੀ ਕਿਹਾ ਕਿ, ਸੂਰੀ ਦੇ ਕਤਲ ਕੇਸ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ।
ਜਗਬਾਣੀ ਦੀ ਖ਼ਬਰ ਦੇ ਮੁਤਾਬਿਕ, ਮੋਗਾ ਵਿਖੇ ਨਜ਼ਰਬੰਦ ਕੀਤੇ ਗਏ ਅਮ੍ਰਿਤਪਾਲ ਕੋਲੋਂ ਜਦੋਂ ਪੱਤਰਕਾਰਾਂ ਵਲੋਂ ਹਿੰਦੂ ਆਗੂ ਸੁਧੀਰ ਸੂਰੀ ਦੇ ਕਾਤਲ ਦੀ ਗੱਡੀ ‘ਤੇ ਵਾਰਸ ਪੰਜਾਬ ਜਥੇਬੰਦੀ ਦਾ ਸਟਿੱਕਰ ਲੱਗੇ ਜਾਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਟਿੱਕਰ ਹਜ਼ਾਰਾਂ ਗੱਡੀਆਂ ‘ਤੇ ਲੱਗੇ ਹੋਏ ਹਨ।
ਇਸ ਤੋਂ ਇਲਾਵਾ ਮੁਲਜ਼ਮ ਦੀ ਗੱਡੀ ‘ਤੇ ਉਨ੍ਹਾਂ ਦੇ ਸਟਿੱਕਰ ਤੋਂ ਹੇਠਾਂ ਪੁਲਸ ਦਾ ਸਟਿੱਕਰ ਵੀ ਲੱਗਾ ਸੀ ਇਸ ਦਾ ਮਤਲਬ ਕਿ ਪੁਲਸ ਵੀ ਇਸ ਕੇਸ ਵਿਚ ਸ਼ਾਮਲ ਹੈ। ਕਿਸੇ ਗੱਡੀ ‘ਤੇ ਇਸ ਤਰ੍ਹਾਂ ਦਾ ਸਟਿੱਕਰ ਲੱਗਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ।