Punjab News: ਬਦਲੀਆਂ ਹੋਣ ਦੇ ਬਾਵਜੂਦ ਜੁਆਇੰਨ ਨਾ ਕਰ ਸਕਣ ਵਾਲੇ ਅਧਿਆਪਕਾਂ ਦੀ ਸੁਣੀ ਗਈ ਪੁਕਾਰ, ਸਟੇਸ਼ਨ ਚੁਆਇਸ ਕਰਨ ਦਾ ਮਿਲੇਗਾ ਮੌਕਾ

611

 

  • ਬਦਲੀਆਂ ਹੋਣ ਦੇ ਬਾਵਜੂਦ ਜੁਆਇੰਨ ਨਾ ਕਰ ਸਕਣ ਵਾਲੇ ਅਧਿਆਪਕਾਂ ਦਾ ਮਸਲਾ ਹੱਲ ਕਰਾਉਣ ਲਈ ਡੀ.ਟੀ.ਐੱਫ਼. ਦਾ ਵਫਦ ਮਿਲਿਆ ਡੀ.ਪੀ.ਆਈ. (ਸੈ:ਸਿ:) ਪੰਜਾਬ ਨੂੰ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾਈ ਆਗੂ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਇੱਕ ਵਫਦ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਉਲਝੇ ਮਸਲਿਆਂ ਦੇ ਹੱਲ ਲਈ ਕੁਲਜੀਤਪਾਲ ਸਿੰਘ ਮਾਹੀ ਡਾਇਰੈਕਟਰ ਪਬਲਿਕ ਇਨਸਟਰਕਸ਼ਨ (ਸੈ:ਸਿੱ:) ਪੰਜਾਬ ਨੂੰ ਮਿਲਿਆ। ਹੇਠ ਲਿਖੇ ਮੁੱਦੇ ਵਿਚਾਰੇ ਗਏ…

ਬਦਲੀ ਉਪਰੰਤ ਪਿਤਰੀ ਸਕੂਲ ਤੋਂ ਫਾਰਗ ਹੋਣ ਤੋਂ ਬਾਅਦ ਬਦਲੀ ਵਾਲੇ ਸਕੂਲਾਂ ਵਿੱਚ ਹਾਜਰ ਨਾ ਕਰਾਏ ਗਏ ਅਧਿਆਪਕਾਂ ਸੰਬੰਧੀ ਸੰਬੰਧਤ ਅਧਿਕਾਰੀ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਪ੍ਰਭਾਵਿਤ ਅਧਿਆਪਕਾਂ ਨੂੰ ਦੋ ਆਪਸ਼ਨਾਂ ਦਿੱਤੀਆਂ ਜਾਣਗੀਆਂ।

ਸੰਬੰਧਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਜਾਂ ਉਹ ਆਪਣੀ ਬਦਲੀ ਰੱਦ ਕਰਵਾ ਕੇ ਆਪਣੇ ਪਿਤਰੀ ਸਕੂਲ ਵਿੱਚ ਹਾਜਰ ਹੋ ਸਕਣਗੇ।

ਬਦਲੀ ਹੋਣ ਉਪਰੰਤ 50 ਪ੍ਰਤੀਸ਼ਤ ਸਟਾਫ ਨਾ ਹੋਣ ਦੀ ਸ਼ਰਤ ਪੂਰੀ ਨਾ ਕਰਨ ਕਰਕੇ ਉਸੇ ਸਕੂਲ ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਅਧਿਆਪਕਾਂ ਨੂੰ ਫਾਰਗ ਕਰਨ ਦਾ ਮਸਲਾ ਰੱਖਿਆ ਗਿਆ।

ਜਿਸ ‘ਤੇ ਬੋਲਦਿਆਂ ਸੰਬੰਧਤ ਅਧਿਕਾਰੀ ਨੇ ਕਿਹਾ ਕਿ ਜਲਦੀ ਹੀ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਲਦ ਫਾਰਗ ਕਰ ਦਿੱਤਾ ਜਾਵੇਗਾ।

ਆਨਲਾਈਨ ਬਦਲੀਆਂ ਦੌਰਾਨ ਵਿਭਾਗੀ ਪੋਰਟਲ ‘ਤੇ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਵੀ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਬਦਲੀ ਲਈ ਅਪਲਾਈ ਹੀ ਨਹੀਂ ਕੀਤਾ ਅਤੇ ਨਾ ਹੀ ਸਟੇਸ਼ਨ ਚੋਣ ਕੀਤੀ।

ਇਸ ਮਸਲੇ ‘ਤੇ ਸੰਬੰਧਤ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਬਦਲੀਆਂ ਦੀ ਵਿਭਾਗੀ ਪੜਤਾਲ ਕਰਾਈ ਜਾਵੇਗੀ, ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here