ਲੁਧਿਆਣਾ
ਗੋਲੀ ਲੱਗਣ ਕਾਰਨ ਇਕ ਪੁਲਸ ਕਾਂਸਟੇਬਲ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪੁਲੀਸ ਕਾਂਸਟੇਬਲ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ।
ਖ਼ਬਰਾਂ ਮੁਤਾਬਿਕ, ਜਦੋਂ ਉਕਤ ਪੁਲਸ ਕਾਂਸਟੇਬਲ ਆਪਣੀ ਬੰਦੂਕ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਕਾਂਸਟੇਬਲ ਮਨਪ੍ਰੀਤ ਬੰਦੂਕ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਅਤੇ ਇਹ ਉਸ ਦੇ ਗਲੇ ‘ਚ ਫਸ ਗਈ।
ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਕਾਰਨ ਹਫੜਾ-ਦਫੜੀ ਮੱਚ ਗਈ।
ਮ੍ਰਿਤਕ ਮਨਪ੍ਰੀਤ ਸਿੰਘ (28) Q.R.T. ਵਿਭਾਗ ਵਿੱਚ ਤਾਇਨਾਤ ਸੀ। ਸੂਚਨਾ ਦੇ ਬਾਅਦ ਥਾਣਾ ਡਵੀਜ਼ਨ ਨੰਬਰ 8 ਅਧੀਨ ਪੈਂਦੀ ਘਮੰਡੀ ਚੌਕੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।