ਪੰਜਾਬ ਨੈੱਟਵਰਕ, ਲੁਧਿਆਣਾ
ਲੁਧਿਆਣਾ-ਚੰਡੀਗੜ੍ਹ ਹਾਈਵੇ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਜੀਜਾ ਸਾਲੀ ਸਮੇਤ 5 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਮ੍ਰਿਤਕਾ ਦੀ ਪਛਾਣ ਰਾਜੇਸ਼ ਕੁਮਾਰ, ਜੈਸਮੀਨ, ਸੰਜਨਾ, ਖੁਸ਼ੀ ਅਤੇ ਮਾਹੀ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ, ਰਾਜੇਸ਼ ਕੁਮਾਰ ਆਪਣੀ ਪਤਨੀ ਅਤੇ ਸਾਲੀ ਤੋਂ ਇਲਾਵਾ ਤਿੰਨ ਬੱਚਿਆਂ ਦੇ ਨਾਲ ਇੱਕ ਪਾਰਟੀ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਜਦੋਂ ਉਹ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਸਥਿਤ ਇਕ ਹਸਪਤਾਲ ਨੇੜੇ ਪੁੱਜੇ ਤਾਂ, ਕਾਰ ਦਾ ਸੰਤੁਲਣ ਵਿਗੜਣ ਕਾਰਨ ਕਾਰ ਇੱਕ ਖੰਭੇ ਦੇ ਨਾਲ ਟਕਰਾ ਗਈ, ਜਿਸ ਦੇ ਕਾਰਨ ਕਾਰ ਵਿੱਚ ਸਵਾਰ ਕੁੱਲ 6 ਜਣਿਆਂ ਵਿੱਚੋਂ 5 ਲੋਕਾਂ ਦੀ ਮੌਤ ਹੋ ਗਈ।
ਇਸ ਸੜਕ ਹਾਦਸੇ ਵਿਚ ਰਾਜੇਸ਼ ਕੁਮਾਰ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀ ਹੈ। ਦੂਜੇ ਪਾਸੇ, ਇਸ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਲਬੀਰ ਸਿੰਘ ਮੁਤਾਬਿਕ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।