ਗੁਰਦਾਸਪੁਰ
ਚਰਚ ‘ਚ ਯਿਸੂ ਮਸੀਹ ਤੇ ਮਾਤਾ ਮਰੀਅਮ ਦੀਆਂ ਮੂਰਤੀਆਂ ਤੋੜਨ ਦੇ ਰੋਸ ਵਿੱਚ ਵੀਰਵਾਰ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਿਸ਼ਨ ਦੇ ਸਮੂਹ ਸਕੂਲ ਬੰਦ ਰਹੇ।
ਜਾਣਕਾਰੀ ਦਿੰਦਿਆਂ ਹੋਇਆ ਸੰਤ ਫਿਦੇਲਸ ਚਰਚ ਦੇ ਫਾਦਰ ਸਰੀਅਕ ਜਾਰਜ ਨੇ ਦੱਸਿਆ ਕਿ ਪੱਟੀ ਦੇ ਪਿੰਡ ਠੱਕਰਪੁਰਾ ਵਿਖੇ ਸੈਕਰਡ ਹਾਰਟ ਸਕੂਲ ਦੇ ਨਜ਼ਦੀਕ ਬਣੇ ਕੈਥੋਲਿਕ ਚਰਚ ‘ਚ ਬੀਤੇ ਮੰਗਲਵਾਰ ਰਾਤ ਚਾਰ ਨਕਾਬਪੋਸ਼ਾ ਨੇ ਚਰਚ ਵਿੱਚ ਦਾਖ਼ਲ ਹੋਕੇ ਮਾਤਾ ਮਰੀਅਮ ਦੀ ਤੇ ਯਿਸੂ ਮਸੀਹ ਦੀਆਂ ਮੂਰਤੀਆਂ ਤੋੜੀਆਂ ਤੇ ਸਿਰ ਨਾਲ ਲੈ ਗਏ। ਜੋ ਕਿ ਬਹੁਤ ਵੱਡਾ ਗੁਨਾਹ ਹੈ।
ਇਸ ਮੌਕੇ ‘ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਸੀਹ ਭਾਈਚਾਰੇ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾਵੇ ।pj